ਰਿਚਾ ਘੋਸ਼ ਦੀ ਵੋਟਰ ਸੂਚੀ 'ਚ ਸਥਿਤੀ ਨੂੰ ਲੈ ਕੇ ਵਿਵਾਦ; ਤ੍ਰਿਣਮੂਲ ਨੇ ਚੋਣ ਕਮਿਸ਼ਨ 'ਤੇ ਲਾਏ ਗੰਭੀਰ ਦੋਸ਼

Sunday, Mar 01, 2026 - 05:43 PM (IST)

ਰਿਚਾ ਘੋਸ਼ ਦੀ ਵੋਟਰ ਸੂਚੀ 'ਚ ਸਥਿਤੀ ਨੂੰ ਲੈ ਕੇ ਵਿਵਾਦ; ਤ੍ਰਿਣਮੂਲ ਨੇ ਚੋਣ ਕਮਿਸ਼ਨ 'ਤੇ ਲਾਏ ਗੰਭੀਰ ਦੋਸ਼

ਸਿਲੀਗੁੜੀ : ਤ੍ਰਿਣਮੂਲ ਕਾਂਗਰਸ (TMC) ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਹਿਮ ਮੈਂਬਰ ਰਿਚਾ ਘੋਸ਼ ਦਾ ਨਾਮ 28 ਫਰਵਰੀ ਨੂੰ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਵਿੱਚ 'ਵਿਚਾਰ ਅਧੀਨ' (ਜਾਂਚ ਦੇ ਘੇਰੇ) ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਪਾਰਟੀ ਨੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਚੋਣ ਕਮਿਸ਼ਨ 'ਤੇ "ਗੁਪਤ ਤਰੀਕੇ ਨਾਲ ਧਾਂਦਲੀ" ਕਰਨ ਦਾ ਇਲਜ਼ਾਮ ਲਗਾਇਆ ਹੈ।

ਸਿਲੀਗੁੜੀ ਦੀ ਵਸਨੀਕ ਅਤੇ ਪੁਲਿਸ ਅਧਿਕਾਰੀ ਹੈ ਰਿਚਾ ਰਿਚਾ ਘੋਸ਼ 
ਸਿਲੀਗੁੜੀ ਨਗਰ ਨਿਗਮ ਦੇ ਵਾਰਡ ਨੰਬਰ 19 ਦੀ ਰਹਿਣ ਵਾਲੀ ਹੈ। ਉਹ ਹਾਲ ਹੀ ਵਿੱਚ ਪੱਛਮੀ ਬੰਗਾਲ ਪੁਲਿਸ ਵਿੱਚ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਵਜੋਂ ਸ਼ਾਮਲ ਹੋਈ ਸੀ ਅਤੇ ਵਰਤਮਾਨ ਵਿੱਚ ਸਿਲੀਗੁੜੀ ਪੁਲਿਸ ਕਮਿਸ਼ਨਰੇਟ ਵਿੱਚ ਸਹਾਇਕ ਪੁਲਿਸ ਕਮਿਸ਼ਨਰ (ACP) ਵਜੋਂ ਸੇਵਾਵਾਂ ਨਿਭਾ ਰਹੀ ਹੈ।

ਤ੍ਰਿਣਮੂਲ ਨੇ ਚੁੱਕੇ ਤਿੱਖੇ ਸਵਾਲ 
ਤ੍ਰਿਣਮੂਲ ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਪੋਸਟ ਰਾਹੀਂ ਇਸ ਸਥਿਤੀ ਨੂੰ ਹਾਸੋਹੀਣੀ ਦੱਸਿਆ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਨੂੰ ਮਾਣ ਦਿਵਾਉਣ ਵਾਲੀ ਵਿਸ਼ਵ ਕੱਪ ਜੇਤੂ ਵਿਕਟਕੀਪਰ-ਬੱਲੇਬਾਜ਼ ਨੂੰ ਅਜਿਹੀ "ਅਪਮਾਨਜਨਕ ਜਾਂਚ" ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਸ ਦਾ ਲੋਕਤੰਤਰੀ ਅਧਿਕਾਰ ਖ਼ਤਰੇ ਵਿੱਚ ਹੈ। TMC ਨੇ ਸਵਾਲ ਕੀਤਾ ਕਿ ਜੇਕਰ ਰਿਚਾ ਘੋਸ਼ ਵਰਗੀਆਂ ਰਾਸ਼ਟਰੀ ਹਸਤੀਆਂ ਨੂੰ ਇਸ ਤਰ੍ਹਾਂ ਮਨਮਾਨੇ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਤਾਂ ਇੱਕ ਆਮ ਵੋਟਰ ਲਈ ਕੀ ਉਮੀਦ ਬਚਦੀ ਹੈ?

ਬੰਗਾਲ ਦੇ ਲੋਕਾਂ ਵਿਰੁੱਧ ਸਾਜ਼ਿਸ਼ ਦਾ ਦਾਅਵਾ
ਤ੍ਰਿਣਮੂਲ ਨੇ ਇਸ ਪੂਰੀ ਪ੍ਰਕਿਰਿਆ ਨੂੰ ਬੰਗਾਲ ਦੇ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਰਚੀ ਗਈ ਇੱਕ "ਸੁਨਿਯੋਜਿਤ ਅਪਮਾਨਜਨਕ ਪ੍ਰਕਿਰਿਆ" ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 22 ਸਾਲਾ ਰਿਚਾ ਘੋਸ਼ ਸਾਲ 2025 ਵਿੱਚ ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ ਸੀ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਸ਼ਾਨਦਾਰ ਪ੍ਰਤੀਨਿਧਤਾ ਕੀਤੀ ਹੈ।
 


author

Tarsem Singh

Content Editor

Related News