ਕੋਰੋਨਾ ਮਾਮਲਿਆਂ ’ਚ ਰਿਕਾਰਡ ਗਿਰਾਵਟ, ਇਕ ਦਿਨ ’ਚ ਆਏ 1.52 ਲੱਖ ਨਵੇਂ ਮਾਮਲੇ
Monday, May 31, 2021 - 11:19 AM (IST)
ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਹੁਣ ਥੰਮ੍ਹਦਾ ਨਜ਼ਰ ਆ ਰਿਹਾ ਹੈ। ਕੋਰੋਨਾ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਉੱਥੇ ਹੀ ਕੋਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ’ਚ ਵੀ ਲਗਾਤਾਰ ਇਜਾਫਾ ਹੋ ਰਿਹਾ ਹੈ। ਭਾਰਤ ਦੇ ਕਈ ਸੂਬਿਆਂ ’ਚ ਇਸ ਸਮੇਂ ਤਾਲਾਬੰਦੀ ਅਤੇ ਕੋਰੋਨਾ ਕਰਫਿਊ ਵਰਗੀਆਂ ਪਾਬੰਦੀਆਂ ਹਨ, ਜਿਸ ਕਾਰਨ ਕੋਰੋਨਾ ਮਾਮਲਿਆਂ ’ਚ ਰਿਕਾਰਡ ਗਿਰਾਵਟ ਵੇਖੀ ਜਾ ਰਹੀ ਹੈ। ਦੱਸ ਦੇਈਏ ਕਿ ਭਾਰਤ ’ਚ ਇਸ ਸਮੇਂ ਕੋੋਰੋਨਾ ਦੀ ਦੂਜੀ ਲਹਿਰ ਹੈ। ਮਾਹਰਾਂ ਨੇ ਤੀਜੀ ਲਹਿਰ ਦੀ ਵੀ ਚਿਤਾਵਨੀ ਦਿੱਤੀ ਹੈ, ਇਸ ਲਈ ਵਧੇਰੇ ਚੌਕਸ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ ਆਏ 1.65 ਲੱਖ ਨਵੇਂ ਮਾਮਲੇ
ਭਾਰਤ ’ਚ 50 ਦਿਨ ਬਾਅਦ ਇਕ ਦਿਨ ਵਿਚ ਕੋਵਿਡ-19 ਦੇ 1,52,734 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 2,80,47,534 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 3,128 ਹੋਰ ਲੋਕਾਂ ਦੀ ਵਾਇਰਸ ਕਾਰਨ ਮੌਤ ਹੋਣ ਜਾਣ ਮਗਰੋਂ ਮਿ੍ਰਤਕਾਂ ਦੀ ਗਿਣਤੀ ਵੱਧ ਕੇ 3,29,100 ਹੋ ਗਈ ਹੈ। ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਈ ਹੈ ਅਤੇ ਹੁਣ 20,26,092 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ। ਇਕ ਦਿਨ ਵਿਚ 2,38,022 ਲੋਕ ਸਿਹਤਯਾਬ ਹੋਏ ਹਨ ਅਤੇ ਇਹ ਗਿਣਤੀ 2,56,92,342 ਹੋ ਗਈ ਹੈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤੱਕ 21,31,54,129 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ 2021 ਨੂੰ ਹੋਈ ਸੀ।
ਇਹ ਵੀ ਪੜ੍ਹੋ– PM ਮੋਦੀ ਬੋਲੇ- ਕੋਰੋਨਾ ਨਾਲ ਲੜਾਈ ’ਚ ਦੋ ਗਜ਼ ਦੀ ਦੂਰੀ, ਮਾਸਕ ਅਤੇ ਵੈਕਸੀਨ ਹੀ ‘ਜਿੱਤ’ ਦਾ ਰਾਹ
ਦੇਸ਼ ’ਚ ਕੋਵਿਡ-19 ਨਮੂਨਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਤਾਂ ਕਿ ਕੋਰੋਨਾ ਪੀੜਤਾਂ ਦਾ ਪਤਾ ਲਾਇਆ ਜਾ ਸਕੇ। ਹੁਣ ਤੱਕ ਕੁੱਲ 34,48,66,883 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ’ਚੋਂ 16,83,135 ਨਮੂਨਿਆਂ ਦੀ ਜਾਂਚ 30 ਮਈ ਯਾਨੀ ਕਿ ਐਤਵਾਰ ਨੂੰ ਕੀਤੀ ਗਈ।
ਇਹ ਵੀ ਪੜ੍ਹੋ– ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਮਿਲੇਗੀ ਭਾਰਤ ਦੀ ਨਾਗਰਿਕਤਾ, ਕੇਂਦਰ ਨੇ ਚੁੱਕਿਆ ਵੱਡਾ ਕਦਮ