ਤਾਲਾਬੰਦੀ-ਮਾਸਕ ਤੇ ਸਮਾਜਿਕ ਦੂਰੀ, ਕੀ ਫਿਰ ਪਰਤਣਗੇ ਉਹ ਦਿਨ, ਜਾਣੋ ਕੀ ਹੈ ਸਿਹਤ ਮਾਹਰਾਂ ਦੀ ਰਾਏ

12/22/2022 1:58:43 PM

ਨੈਸ਼ਨਲ ਡੈਸਕ- ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੇ ਇਕ ਵਾਰ ਫਿਰ ਦੁਨੀਆ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਚੀਨ 'ਚ ਕੋਰੋਨਾ ਕਾਰਨ ਹਾਲਤ ਵਿਗੜਦੇ ਨਜ਼ਰ ਆ ਰਹੇ ਹਨ। ਹਸਪਤਾਲਾਂ 'ਚ ਬਿਸਤਰੇ ਨਹੀਂ ਹਨ, ਦਵਾਈਆਂ ਦੀ ਕਿੱਲਤ ਹੋ ਗਈ ਹੈ। ਮਰੀਜ਼ ਜ਼ਮੀਨ 'ਤੇ ਲੇਟੇ ਹੋਏ ਨਜ਼ਰ ਆ ਰਹੇ ਹਨ। ਚੀਨ ਦੀ ਮੌਜੂਦਾ ਸਮੇਂ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਨੂੰ ਵੇਖ ਕੇ 2020-21 ਦਾ ਉਹ ਦੌਰ ਜਹਿਨ 'ਚ ਆ ਗਿਆ ਹੈ, ਜਦੋਂ ਭਾਰਤ 'ਚ ਵੀ ਲੋਕਾਂ ਨੇ ਇਸ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਵੇਖਿਆ ਸੀ।

ਇਹ ਵੀ ਪੜ੍ਹੋ-  ਰਾਘਵ ਚੱਢਾ ਨੇ ਕੋਰੋਨਾ ਨੂੰ ਲੈ ਕੇ ਜਤਾਈ ਚਿੰਤਾ, ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕਰਨ ਦੀ ਕੀਤੀ ਮੰਗ

PunjabKesari

ਮੁੜ ਡਰ 'ਚ ਲੋਕ-

ਭਾਰਤ 'ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਬੈਠਕ ਕੀਤੀ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਲਾਗ ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਕਰਨ, ਭੀੜ-ਭਾੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਅਤੇ ਟੀਕਾਕਰਨ ਨੂੰ ਲਗਾਤਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਸੀ। ਅਜਿਹੇ 'ਚ ਦੇਸ਼ ਅੰਦਰ ਲੋਕ ਇਕ ਵਾਰ ਫਿਰ ਤੋਂ ਡਰੇ ਹੋਏ ਹਨ। ਲੋਕਾਂ ਨੂੰ ਡਰ ਹੈ ਕਿ ਕਿਤੇ ਇਕ ਵਾਰ ਫਿਰ ਤੋਂ ਹਾਲਾਤ ਅਜਿਹੇ ਨਾ ਹੋ ਜਾਣ ਕਿ ਘਰਾਂ 'ਚੋਂ ਨਿਕਲਣਾ ਔਖਾ ਹੋ ਜਾਵੇ। ਤਾਲਾਬੰਦੀ ਦਾ ਸਾਹਮਣਾ ਨਾ ਕਰਨਾ ਪਵੇ, ਸੜਕਾਂ ਫਿਰ ਸੁੰਨੀਆਂ ਹੋ ਜਾਣ। ਅਸਲ ਵਿਚ ਲੋਕਾਂ ਦਾ ਖਦਸ਼ਾ ਬਿਨਾਂ ਕਾਰਨ ਨਹੀਂ ਹੈ, ਇਹ ਇਕ ਅਜਿਹਾ ਪੜਾਅ ਹੈ ਜਿਸ 'ਚੋਂ ਹਰ ਕੋਈ ਲੰਘ ਚੁੱਕਾ ਹੈ। ਸਕੂਲ-ਕਾਲਜ ਬੰਦ ਸਨ, ਘਰ ਦਫ਼ਤਰ ਬਣ ਗਏ ਸਨ। ਸੜਕਾਂ ਖਾਲੀ ਸਨ ਅਤੇ ਸਿਰਫ਼ ਪੁਲਸ ਵਾਹਨਾਂ ਦੇ ਸਾਇਰਨ ਜਾਂ ਐਂਬੂਲੈਂਸ ਦੀ ਆਵਾਜ਼ ਸੁਣਾਈ ਦਿੰਦੀ ਸੀ।

ਇਹ ਵੀ ਪੜ੍ਹੋ- 'ਜਾਣਾ ਕਿੱਥੇ ਹੈ' ਦਿੱਲੀ ਹਵਾਈ ਅੱਡੇ ਆ ਕੇ ਭੁੱਲਿਆ ਨੌਜਵਾਨ, 40 ਘੰਟੇ ਬੈਠਾ ਰਿਹਾ ਬੋਰਡਿੰਗ ਗੇਟ ਕੋਲ

PunjabKesari

ਕੀ ਕਹਿੰਦੇ ਹਨ ਮਾਹਰ

ਕੋਵਿਡ 19 ਵਰਕਿੰਗ ਗਰੁੱਪ NTAGI ਦੇ ਪ੍ਰਧਾਨ ਐਨ.ਕੇ ਅਰੋੜਾ ਨੇ ਕਿਹਾ ਹੈ ਕਿ ਭਾਰਤ 'ਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੋਵਿਡ ਵਿਰੁੱਧ ਟੀਕੇ ਦੀਆਂ ਦੋ ਖੁਰਾਕਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਚੀਨ ਵਾਂਗ ਭਾਰਤ 'ਚ ਕੋਵਿਡ ਦੀ ਲਾਗ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਅਸੀਂ ਚੀਨ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ।  ਭਾਰਤ 'ਚ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਪਰ ਸਾਵਧਾਨੀ ਵਜੋਂ ਲੋਕਾਂ ਨੇ ਖੁਦ ਪਹਿਲ ਕਰ ਕੇ ਆਪਣਾ ਧਿਆਨ ਰੱਖਣਾ ਹੋਵੇਗਾ। ਐਨ. ਕੇ ਅਰੋੜਾ ਨੇ ਕਿਹਾ ਕਿ ਇਸ ਸਮੇਂ ਭਾਰਤ 'ਚ ਕੋਰੋਨਾ ਦੇ ਬਹੁਤ ਘੱਟ ਕੇਸ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਕਿਹਾ ਹੈ ਕਿ ਅਸੀਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਦੂਜੇ ਪਾਸੇ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ. ਕੇ ਪਾਲ ਨੇ ਦੱਸਿਆ ਕਿ ਦੇਸ਼ ਦੇ ਸਿਰਫ 27-28 ਫ਼ੀਸਦੀ ਲੋਕਾਂ ਨੂੰ ਹੀ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਬੂਸਟਰ ਡੋਜ਼ ਹਰ ਕਿਸੇ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਲਈ ਕਿਹਾ ਹੈ।

ਇਹ ਵੀ ਪੜ੍ਹੋ-  5 ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗੰਨੇ ਦੀ ਖੇਤ 'ਚੋਂ ਮਿਲੀ, 30 ਲੱਖ ਦੀ ਫਿਰੌਤੀ ਲਈ ਚਾਚੇ ਨੇ ਦਿੱਤੀ ਦਰਦਨਾਕ ਮੌਤ

PunjabKesari

ਓਮੀਕ੍ਰੋਨ BF.7 ਸਬ-ਵੈਰੀਐਂਟ ਨੇ ਵਧਾਈ ਪਰੇਸ਼ਾਨੀ

ਚੀਨ ਵਿਚ ਫ਼ਿਲਾਹਲ ਵੱਧਦੇ ਮਾਮਲਿਆਂ ਲਈ ਓਮੀਕ੍ਰੋਨ BF.7 ਸਬ-ਵੈਰੀਐਂਟ ਜ਼ਿੰਮੇਵਾਰ ਹੈ। ਅਗਲੇ ਤਿੰਨ ਮਹੀਨਿਆਂ 'ਚ ਤਿੰਨ ਕੋਰੋਨਾ ਲਹਿਰਾਂ ਆਉਣ ਦਾ ਖ਼ਤਰਾ ਹੈ। ਇਸ ਕਾਰਨ 80 ਕਰੋੜ ਲੋਕ ਸੰਕਰਮਿਤ ਹੋ ਸਕਦੇ ਹਨ ਅਤੇ 10 ਲੱਖ ਤੋਂ ਵੱਧ ਮੌਤਾਂ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਸਿਹਤ ਮਾਹਰਾਂ ਨੇ ਦੱਸਿਆ ਕਿ ਸਤੰਬਰ 'ਚ ਭਾਰਤ ਵਿਚ ਬੀ.ਐਫ.7 ਸਬ-ਵੇਰੀਐਂਟ ਦੇ ਕੇਸ ਆਏ ਸਨ।  ਹਾਲਾਂਕਿ ਲੋਕ ਘਰ ਵਿਚ ਹੀ ਠੀਕ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਸੀ। 

ਇਹ ਵੀ ਪੜ੍ਹੋ-  5 ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗੰਨੇ ਦੀ ਖੇਤ 'ਚੋਂ ਮਿਲੀ, 30 ਲੱਖ ਦੀ ਫਿਰੌਤੀ ਲਈ ਚਾਚੇ ਨੇ ਦਿੱਤੀ ਦਰਦਨਾਕ ਮੌਤ

ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਘਬਰਾਉਣ ਜਾਂ ਡਰਨ ਦੀ ਬਜਾਏ ਸੁਚੇਤ ਰਹਿਣ ਦੀ ਲੋੜ ਹੈ। ਏਮਜ਼ ਦੇ ਸਾਬਕਾ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਜੋ ਹੁਣ ਮੇਦਾਂਤਾ ਹਸਪਤਾਲ ਦੇ ਇੰਸਟੀਚਿਊਟ ਆਫ਼ ਇੰਟਰਨਲ ਮੈਡੀਸਨ ਅਤੇ ਰੈਸਪੀਰੇਟਰੀ ਐਂਡ ਸਲੀਪ ਮੈਡੀਸਨ ਵਿਭਾਗ ਦੇ ਇੰਚਾਰਜ ਹਨ, ਦਾ ਕਹਿਣਾ ਹੈ ਕਿ ਕੋਰੋਨਾ ਨੂੰ ਰੋਕਣ ਲਈ ਲੋਕਾਂ ਨੂੰ ਆਪਣੇ ਤੌਰ 'ਤੇ ਪਹਿਲਕਦਮੀ ਕਰਨੀ ਪਵੇਗੀ। ਲੋਕਾਂ ਨੂੰ ਮਾਸਕ ਪਹਿਨਣ ਨੂੰ ਆਪਣੀ ਜ਼ਿੰਮੇਵਾਰੀ ਸਮਝਣਾ ਪਵੇਗਾ। ਇਸ ਦੇ ਨਾਲ ਆਪਣੇ ਆਲੇ-ਦੁਆਲੇ ਅਤੇ ਆਪਣੀ ਸਫਾਈ ਦਾ ਧਿਆਨ ਰੱਖਣਾ ਹੋਵੇਗਾ।


Tanu

Content Editor

Related News