ਕੋਵਿਡ-19 ਨਾਲ ਪੀੜਤ ਕਰਨਾਟਕ ਰਿਜ਼ਰਵ ਪੁਲਸ ਦੇ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

06/24/2020 4:39:49 PM

ਬੈਂਗਲੁਰੂ- ਕਰਨਾਟਕ ਪ੍ਰਦੇਸ਼ ਰਿਜ਼ਰਵ ਪੁਲਸ (ਕੇ.ਐੱਸ.ਆਰ.ਪੀ.) ਫੋਰਸ ਦੇ ਇਕ ਕਮਾਂਡੈਂਟ ਸਮੇਤ 50 ਤੋਂ ਵੱਧ ਕਰਮੀਆਂ ਦੀ ਜਾਂਚ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ 'ਚੋਂ ਇਕ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਆਲੋਕ ਕੁਮਾਰ ਅਨੁਸਾਰ, 50 ਸਾਲਾ ਹੈੱਡ ਕਾਂਸਟੇਬਲ ਨੂੰ ਸੋਮਵਾਰ ਰਾਤ ਨੂੰ ਇੱਥੇ ਸਥਿਤ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਸੇ ਦੌਰਾਨ ਉਸ ਨੇ ਗਲੇ 'ਚ ਰੱਸੀ ਬੰਨ੍ਹ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ।

ਪੁਲਸ ਸੂਤਰਾਂ ਨੇ ਕਿਹਾ,''ਸੋਮਵਾਰ ਰਾਤ ਨੂੰ ਉਸ ਨੇ ਹਸਪਤਾਲ ਲਿਜਾਂਦੇ ਸਮੇਂ ਵਾਹਨ 'ਚ ਖੁਦਕੁਸ਼ੀ ਕਰ ਲਈ।'' ਉਨ੍ਹਾਂ ਨੇ ਕਿਹਾ ਕਿ ਕਮਾਂਡੈਂਟ ਭਾਰਤੀ ਪੁਲਸ ਸੇਵਾ ਦੇ ਅਧਿਕਾਰੀ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਦੀ ਜਾਂਚ 'ਚ ਕੋਵਿਡ-19 ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ 'ਚ ਭੇਜ ਦਿੱਤਾ ਗਿਆ। ਫੋਰਸ ਦੇ 50 ਤੋਂ ਵੱਧ ਕਰਮੀ ਇਨਫੈਕਸ਼ਨ ਦੀ ਲਪੇਟ 'ਚ ਆ ਚੁਕੇ ਹਨ। ਕੁਮਾਰ ਨੇ ਕਿਹਾ,''ਮੈਂ ਵੱਖ-ਵੱਖ ਬਟਾਲੀਅਨ ਦਾ ਦੌਰਾ ਕੀਤਾ ਹੈ ਅਤੇ ਕਮਾਂਡੈਂਟ ਅਤੇ ਹੋਰ ਕਰਮੀਆਂ ਨਾਲ ਗੱਲ ਕੀਤੀ ਹੈ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਪੀੜਤ ਹੋਣ 'ਤੇ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ।'' ਉਨ੍ਹਾਂ ਨੇ ਕਿਹਾ ਕਿ ਕੇ.ਐੱਸ.ਆਰ.ਪੀ. ਨੇ ਮਰੀਜ਼ਾਂ ਦਾ ਇਲਾਜ ਕਰਨ ਵਾਲਿਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਪੀਪੀਈ ਉਪਲੱਬਧ ਕਰਵਾਏ ਹਨ।


DIsha

Content Editor

Related News