ਹਿਮਾਚਲ ’ਚ ਜ਼ਰੂਰਤ ਪੈਣ ’ਤੇ ਲੱਗ ਸਕਦੀ ਹੈ ‘ਤਾਲਾਬੰਦੀ’, ਮੁੱਖ ਮੰਤਰੀ ਨੇ ਦਿੱਤੇ ਸੰਕੇਤ
Thursday, Mar 25, 2021 - 04:29 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਵੀ ਕੋਰੋਨਾ ਵਾਇਰਸ ਦੇ ਕੇਸਾਂ ਦੀ ਰਫ਼ਤਾਰ ਵਧੀ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਕੋਰੋਨਾ ਦੇ ਹਾਲ ’ਚ ਤੇਜ਼ੀ ਨਾਲ ਵਧੇ ਕੇਸਾਂ ਨੂੰ ਲੈ ਕੇ ਸੂਬਾ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਜੇਕਰ ਜ਼ਰੂਰੀ ਹੋਇਆ ਤਾਂ ਉਹ ਤਾਲਾਬੰਦੀ ਲਾਉਣ ’ਤੇ ਵਿਚਾਰ ਕਰ ਸਕਦੀ ਹੈ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕÇ ਕੋਰੋਨਾ ਵਾਇਰਸ ਦਾ ਦੂਜਾ ਦੌਰ ਫਿਰ ਤੋਂ ਲੋਕਾਂ ਨੂੰ ਡਰਾਉਣ ਲੱਗਾ ਹੈ। ਸਰਕਾਰ ਦੀ ਸਥਿਤੀ ’ਤੇ ਪੂਰੀ ਨਜ਼ਰ ਹੈ ਅਤੇ ਚੌਕਸੀ ਵਰਤੀ ਜਾ ਰਹੀ ਹੈ। ਜੇਕਰ ਜ਼ਰੂਰੀ ਹੋਇਆ ਤਾਂ ਹੀ ਤਾਲਾਬੰਦੀ ਲਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਬੀਤੇ ਇਕ ਹਫ਼ਤੇ ਤੋਂ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਦੇ ਚਾਰ ਜ਼ਿਲ੍ਹਿਆਂ-ਊਨਾ, ਕਾਂਗੜਾ, ਸੋਲਨ ਅਤੇ ਸ਼ਿਮਲਾ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਵੱਧ ਰਹੇ ਹਨ। ਸਿਹਤ ਮਹਿਕਮੇ ਮੁਤਾਬਕ ਦੁਪਹਿਰ ਨੂੰ ਆਈ ਰਿਪੋਰਟ ਵਿਚ ਊਨਾ ’ਚ 107 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦਕਿ 65 ਠੀਕ ਹੋਏ। ਉੱਥੇ ਹੀ ਇਨ੍ਹਾਂ ’ਚੋਂ 2 ਲੋਕਾਂ ਦੇ ਦਮ ਤੋੜ ਦੇਣ ਨਾਲ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 104 ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਦੇ 61 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਹਨ। ਇਨ੍ਹਾਂ ’ਚੋਂ 58,620 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ ਅਤੇ 1,027 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।