ਕੋਵਿਡ-19 : ਗੁਜਰਾਤ ''ਚ 5 ਹੋਰ ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 95 ਹੋਈ
Wednesday, Apr 22, 2020 - 11:42 AM (IST)

ਅਹਿਮਦਾਬਾਦ- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਉੱਥੇ ਹੀ ਗੁਜਰਾਤ 'ਚ ਕੋਰੋਨਾ ਵਾਇਰਸ ਨਾਲ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ 'ਚ ਇਸ ਇਨਫੈਕਟਡ ਰੋਗ ਨਾਲ ਮਰਨ ਵਾਲਿਆਂ ਦੀ ਗਿਣਤੀ 95 ਹੋ ਗਈ ਹੈ। ਪ੍ਰਧਾਨ ਸਕੱਤਰ (ਸਿਹਤ) ਜਯੰਤੀ ਰਵੀ ਨੇ ਬੁੱਧਵਾਰ ਨੂੰ ਦੱਸਿਆ ਕਿ ਚਾਰ ਲੋਕਾਂ ਦੀ ਮੌਤ ਅਹਿਮਦਾਬਾਦ 'ਚ ਹੋਈ, ਜਦੋਂ ਕਿ ਵਲਸਾਡ ਦੇ ਇਕ ਵਿਅਕਤੀ ਦੀ ਮੌਤ ਸੂਰਤ ਦੇ ਇਕ ਹਸਪਤਾਲ 'ਚ ਹੋਈ। ਉਨਾਂ ਨੇ ਦੱਸਿਆ ਕਿ ਵਲਸਾਡ ਦੇ 21 ਸਾਲਾ ਵਿਅਕਤੀ ਨੂੰ ਬਰੇਨ ਟਿਊਮਰ ਵੀ ਸੀ।
ਦੱਸਣਯੋਗ ਹੈ ਕਿ ਦੇਸ਼ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 19,984 ਹੋ ਗਈ ਹੈ। ਉੱਥੇ ਹੀ ਮੌਤਾਂ ਦਾ ਅੰਕੜਾ 600 ਪਾਰ ਕਰ ਗਿਆ ਹੈ। ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1,383 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 50 ਲੋਕਾਂ ਦੀ ਮੌਤ ਹੋ ਚੁਕੀ ਹੈ। ਹੁਣ ਤੱਕ 3,869 ਲੋਕ ਠੀਕ ਹੋ ਚੁਕੇ ਹਨ।