ਹਿਮਾਚਲ ''ਚ ਵੀ ਟੁੱਟਿਆ ਕੋਰੋਨਾ ਦਾ ਕਹਿਰ, ਅੰਕੜਾ 556 ਤੱਕ ਪੁੱਜਾ

Tuesday, Jun 16, 2020 - 04:55 PM (IST)

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 6 ਜ਼ਿਲਿਆਂ ਤੋਂ ਕੋਰੋਨਾ ਦੇ 38 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅੰਕੜਾ 556 ਤੱਕ ਪਹੁੰਚ ਗਿਆ ਹੈ। ਇਨ੍ਹਾਂ ਜ਼ਿਲਿਆਂ ਵਿਚ ਸ਼ਿਮਲਾ ਤੋਂ ਇਕ, ਊਨਾ ਤੋਂ 9, ਚੰਬਾ, ਹਮੀਰਪੁਰ, ਕਾਂਗੜਾ ਤੋਂ 3-3 ਅਤੇ ਸੋਲਨ ਦੇ ਬੀ. ਬੀ. ਐੱਨ. ਖੇਤਰ ਤੋਂ 19 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 556 'ਤੇ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ ਸੂਬੇ 'ਚ 342 ਲੋਕ ਠੀਕ ਵੀ ਹੋਏ ਹਨ। ਹੁਣ ਸੂਬੇ ਵਿਚ ਕੁੱਲ ਸਰਗਰਮ ਮਾਮਲੇ 195 ਰਹਿ ਗਏ ਹਨ। 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸ਼ਿਮਲਾ 'ਚ ਅੱਜ ਦਿੱਲੀ ਤੋਂ 9 ਜੂਨ ਨੂੰ ਪਰਤਿਆ 32 ਸਾਲਾ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਸੋਲਨ ਜ਼ਿਲੇ ਦੇ ਉਦਯੋਗਿਕ ਖੇਤਰ ਬੀ. ਬੀ. ਐੱਨ. ਤੋਂ ਦੋ ਗਰਭਵਤੀ ਬੀਬੀਆਂ ਸਮੇਤ 19 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲਾ ਸਿਹਤ ਅਧਿਕਾਰੀ ਐੱਨ. ਕੇ. ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਦੀ ਯਾਤਰਾ ਸੰਬੰਧੀ ਇਤਿਹਾਸ ਦਾ ਪਤਾ ਲਾਇਆ ਜਾ ਰਿਹਾ ਹੈ। ਹੁਣ ਚੰਬਾ ਜ਼ਿਲਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ। ਸੀ. ਐੱਮ. ਓ. ਚੰਬਾ ਡਾ. ਰਾਜੇਸ਼ ਗੁਲੇਰੀ ਨੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।


Tanu

Content Editor

Related News