''ਘਰਵਾਲੀ ਚੁੱਪ ਹੀ ਨਹੀਂ ਕਰਦੀ, ਜੱਜ ਸਾਹਿਬ ਮੇਰਾ ਤਲਾਕ ਕਰਵਾ ਦਿਓ''

Friday, Jan 03, 2025 - 04:31 PM (IST)

''ਘਰਵਾਲੀ ਚੁੱਪ ਹੀ ਨਹੀਂ ਕਰਦੀ, ਜੱਜ ਸਾਹਿਬ ਮੇਰਾ ਤਲਾਕ ਕਰਵਾ ਦਿਓ''

ਨੈਸ਼ਨਲ ਡੈਸਕ- ਕੋਰਟ 'ਚ ਪਤੀ-ਪਤਨੀ ਵੱਖ-ਵੱਖ ਆਧਾਰਾਂ 'ਤੇ ਤਲਾਕ ਲਈ ਅਰਜ਼ੀ ਦਿੰਦੇ ਹਨ ਪਰ ਇਸ ਦੌਰਾਨ ਕਈ ਵਾਰ ਤਲਾਕ ਦੀ ਵਜ੍ਹਾ ਇੰਨੀ ਅਜੀਬ ਹੁੰਦੀ ਹੈ ਕਿ ਤੁਸੀਂ ਤੁਹਾਨੂੰ ਵੀ ਹੈਰਾਨੀ ਹੋਵੇਗੀ। ਇਕ ਵਿਅਕਤੀ ਸਿਰਫ਼ ਇਸ ਲਈ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਸੀ ਕਿਉਂਕਿ ਉਹ ਬਹੁਤ ਗੱਲਾਂ ਕਰਦੀ ਸੀ। ਇਸ ਵਿਅਕਤੀ ਨੇ ਭੋਪਾਲ ਫੈਮਿਲੀ ਕੋਰਟ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ। ਉਸ ਦੇ ਕਿਹਾ ਕਿ ਵਿਆਹ ਨੂੰ 7 ਸਾਲ ਹੋ ਗਏ ਹਨ ਅਤੇ ਦੋਵਾਂ ਦੀ ਸਾਢੇ ਤਿੰਨ ਸਾਲ ਦੀ ਧੀ ਵੀ ਹੈ। ਉਨ੍ਹਾਂ ਦੀ ਅਰੇਂਜਡ ਮੈਰਿਜ ਸੀ। ਵਿਅਕਤੀ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਦੀ ਬੋਲਣ ਦੀ ਆਦਤ ਤੋਂ ਪਰੇਸ਼ਾਨ ਹੈ। ਉਸ ਦੀ ਪਤਨੀ ਬਹੁਤ ਗੱਲਾਂ ਕਰਦੀ ਹੈ, ਇਸ ਕਾਰਨ ਉਸ ਨੂੰ ਤਲਾਕ ਚਾਹੀਦਾ ਹੈ। 

ਇਹ ਵੀ ਪੜ੍ਹੋ : ਰੂਮ ਹੀਟਰ ਚਲਾਉਂਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਵਿਅਕਤੀ ਭੋਪਾਲ 'ਚ ਇਕ ਪ੍ਰਾਈਵੇਟ ਫਰਮ 'ਚ ਕੰਮ ਕਰਦਾ ਹੈ, ਜਦੋਂ ਕਿ ਉਹ ਪਤਨੀ ਦਾ ਬਿਊਟੀ ਪਾਰਲਰ ਹੈ। ਵਿਆਹ ਤੋਂ ਬਾਅਦ ਕੁਝ ਸਮੇਂ ਲਈ ਸਭ ਕੁਝ ਠੀਕ ਸੀ ਪਰ ਹੌਲੀ-ਹੌਲੀ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਪਤਨੀ ਬਹੁਤ ਜ਼ਿਆਦਾ ਬੋਲਦੀ ਹੈ। ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਬਿਨਾਂ ਪੁੱਛੇ ਹਰ ਗੱਲ 'ਤੇ ਆਪਣੀ ਰਾਏ ਦੇਣ ਲੱਗ ਜਾਂਦੀ ਹੈ। ਇਸ ਕਾਰਨ ਉਹ ਆਪਣੀ ਪਤਨੀ ਦੀ ਆਵਾਜ਼ ਪਸੰਦ ਨਹੀਂ ਕਰਦਾ ਅਤੇ ਨਾ ਹੀ ਉਸ ਨਾਲ ਰਹਿਣਾ ਚਾਹੁੰਦਾ ਹੈ। ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਘੱਟ ਬੋਲਣ ਲਈ ਕਿਹਾ ਪਰ ਜਦੋਂ ਪਾਬੰਦੀਆਂ ਜ਼ਿਆਦਾ ਹੋ ਗਈਆਂ ਤਾਂ ਉਹ ਆਪਣੇ ਪਤੀ ਦਾ ਘਰ ਛੱਡ ਕੇ ਪੇਪੇ ਆ ਗਈ। ਉਹ 2 ਸਾਲਾਂ ਤੋਂ ਆਪਣੇ ਪੇਕੇ ਰਹਿ ਰਹੀ ਹੈ। ਵਿਅਕਤੀ ਤਲਾਕ ਚਾਹੁੰਦਾ ਹੈ ਜਦੋਂ ਕਿ ਔਰਤ ਵਿਆਹ ਨਹੀਂ ਤੋੜਨਾ ਚਾਹੁੰਦੀ। ਇਸ ਸਭ ਕਾਰਨ ਉਨ੍ਹਾਂ ਦੀ ਬੱਚੀ ਨੂੰ ਸਮੱਸਿਆ ਝੱਲਣੀ ਪੈ ਰਹੀ ਹੈ। ਦੋਵੇਂ ਆਪਣੀ ਧੀ ਨੂੰ ਨਹੀਂ ਰੱਖਣਾ ਚਾਹੁੰਦੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News