ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਦੀਆਂ ਟਿੱਪਣੀਆਂ ਤੇ 15 ਦਿਨਾਂ ਚ ਰਿਪੋਰਟ ਦਾਇਰ ਕਰੇ ਅਪਰਾਧ ਸ਼ਾਖਾ: ਅਦਾਲਤ
Wednesday, Feb 12, 2020 - 10:05 AM (IST)

ਨਵੀਂ ਦਿੱਲੀ–ਦਿੱਲੀ ਦੀ ਇਕ ਅਦਾਲਤ ਨੇ ਸੀ.ਪੀ.ਆਈ.ਐੱਮ. (ਮਾਕਪਾ) ਦੀ ਆਗੂ ਵਰਿੰਦਾ ਕਾਰਤ ਦੀ ਅਰਜ਼ੀ ’ਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਦੇ ਵਿਰੁੱਧ ਉਨ੍ਹਾਂ ਦੀਆਂ ਅਖੌਤੀ ਭੜਕਾਊ ਟਿੱਪਣੀਆਂ ਬਾਰੇ ਅਪਰਾਧ ਸ਼ਾਖਾ ਨੂੰ 15 ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ (ਐਕਸ਼ਨ ਟੇਕਨ ਰਿਪੋਰਟ) ਦਾਖਲ ਕਰਨ ਦਾ ਹੁਕਮ ਦਿੱਤਾ। ਮੁੱਖ ਮਹਾਨਗਰੀ ਮੈਜਿਸਟ੍ਰੇਟ ਵਿਸ਼ਾਲ ਪਾਹੂਜਾ ਨੇ ਅਪਰਾਧ ਸ਼ਾਖਾ ਵਲੋਂ ਮੰਗੀ ਗਈ 8 ਹਫਤਿਆਂ ਦੀ ਮੋਹਲਤ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਮਾਮਲਾ ਸੰਜੀਦਾ ਹੈ। ਮਾਮਲੇ ਦੀ ਸੁਣਵਾਈ ਹੁਣ 26 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ।