ਦੇਸ਼ ਜਾਣਨਾ ਚਾਹੁੰਦੈ PM ਮੋਦੀ ਨੂੰ ਅਮਰੀਕਾ ਜਾਣ ਦੀ ਮਨਜ਼ੂਰੀ ਕਿਵੇਂ ਮਿਲੀ : ਦਿਗਵਿਜੇ ਸਿੰਘ

Friday, Sep 24, 2021 - 05:20 PM (IST)

ਦੇਸ਼ ਜਾਣਨਾ ਚਾਹੁੰਦੈ PM ਮੋਦੀ ਨੂੰ ਅਮਰੀਕਾ ਜਾਣ ਦੀ ਮਨਜ਼ੂਰੀ ਕਿਵੇਂ ਮਿਲੀ : ਦਿਗਵਿਜੇ ਸਿੰਘ

ਨਵੀਂ ਦਿੱਲੀ- ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਿਨਾ ਅਮਰੀਕਾ ਯਾਤਰਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,‘‘ਮੈਨੂੰ ਜਿੱਥੇ ਤੱਕ ਜਾਣਕਾਰੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵੈਕਸੀਨ ਲਗਵਾਈ ਸੀ, ਜੋ ਅਮਰੀਕਾ ’ਚ ਮਨਜ਼ੂਰ ਨਹੀਂ ਹੈ। ਕੀ ਉਨ੍ਹਾਂ ਨੇ ਕੋਈ ਹੋਰ ਟੀਕਾ ਲਿਆ ਹੈ ਜਾਂ ਫਿਰ ਅਮਰੀਕੀ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਗਈ ਹੈ।’’ ਦਿਗਵਿਜੇ ਸਿੰਘਨੇ ਅੱਗੇ ਲਿਖਿਆ ਹੈ ਕਿ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਕੋਵੈਕਸੀਨ ਲਗਵਾਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ’ਚ ਮਨਜ਼ੂਰੀ ਕਿਵੇਂ ਮਿਲ ਗਈ।

PunjabKesari

ਦੱਸਣਯੋਗ ਹੈ ਕਿ ਭਾਰਤ ’ਚ ਨਿਰਮਿਤ ਕੋਵੈਕਸੀਨ ਨੂੰ ਹਾਲੇ ਤੱਕ ਨਾ ਤਾਂ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਮਾਨਤਾ ਦਿੱਤੀ ਹੈ ਅਤੇ ਨਾ ਹੀ ਅਮਰੀਕਾ ਦੇ ਫੂਡ ਐਂਡ ਡਰੱਗ ਪ੍ਰਸ਼ਾਸਨ ਵਲੋਂ ਇਸ ਨੂੰ ਮਾਨਤਾ ਮਿਲੀ ਹੈ। ਹਾਲਾਂਕਿ, ਕੋਵੈਕਸੀਨ ਨੂੰ ਮਾਨਤਾ ਦੇਣ ਲਈ ਵਿਸ਼ਵ ਸਿਹਤ ਸੰਗਠਨ ਵਲੋਂ 5 ਅਕਤੂਬਰ ਨੂੰ ਇਕ ਬੈਠਕ ਪ੍ਰਸਤਾਵਿਤ ਹੈ। ਭਾਰਤ ਬਾਇਓਟੇਕ ਦੀ ਕੋਵੈਕਸੀਨ ਲੈਣ ਤੋਂ ਬਾਅਦ ਵੀ ਅਮਰੀਕਾ ਯਾਤਰਾ ’ਤੇ ਗਏ ਪ੍ਰਧਾਨ ਮੰਤਰੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਅਜਿਹਾ ’ਚ ਕੌਮਾਂਤਰੀ ਮਾਮਲਿਆਂ ਨਲਾ ਜੁੜੇ ਇਕ ਮਾਹਿਰ ਦਾ ਕਹਿਣਾ ਹੈ ਕਿ ਵੈਕਸੀਨ ਦਾ ਮਾਮਲਾ ਸਿਰਫ਼ ਭਾਰਤ ਨਾਲ ਜੁੜਿਆ ਨਹੀਂ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਨਾਲ ਜੁੜਿਆ ਹੈ। ਹਰ ਦੇਸ਼ ਕੋਲ ਉਹ ਵੈਕਸੀਨ ਉਪਲੱਬਧ ਨਹੀਂ ਹੋ ਸਕਦੀ, ਜਿਸ ਨੂੰ ਅਮਰੀਕਾ ਤੋਂ ਮਾਨਤਾ ਮਿਲੀ ਹੋਵੇ। ਅਜਿਹੇ ’ਚ ਜਦੋਂ ਵੀ ਵਿਦੇਸ਼ੀ ਦੌਰੇ ਹੁੰਦੇ ਤਾਂ ਡਿਪਲੋਮੈਟਸ ਨੂੰ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : RP ਸਿੰਘ ਨੇ ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਕਾਂਗਰਸੀ ਨੇਤਾਵਾਂ ਦਾ ਪਾਕਿਸਤਾਨ ਪ੍ਰੇਮ ਚਰਚਾ ਦਾ ਵਿਸ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News