120 ਸਾਲਾਂ ''ਚ ਚੌਥੀ ਵਾਰ ਹੋਇਆ ਅਜਿਹਾ, ਇਸ ਸਾਲ ਅਗਸਤ ''ਚ ਦੇਸ਼ ''ਚ 27 ਫੀਸਦੀ ਵੱਧ ਮੀਂਹ ਪਿਆਆ

09/01/2020 6:19:50 PM

ਨਵੀਂ ਦਿੱਲੀ- ਦੇਸ਼ 'ਚ ਇਸ ਸਾਲ ਅਗਸਤ 'ਚ ਆਮ ਤੋਂ 27 ਫੀਸਦੀ ਵੱਧ ਮੀਂਹ ਪਿਆ ਹੈ। ਇਹ ਪਿਛਲੇ 120 ਸਾਲਾਂ 'ਚ ਦਰਜ ਕੀਤੀ ਗਈ ਚੌਥੀ ਸਭ ਤੋਂ ਵੱਧ ਬਾਰਸ਼ ਹੈ। ਭਾਰਤ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਦੱਸਿਆ ਕਿ ਦੇਸ਼ 'ਚ ਇਕ ਜੂਨ ਤੋਂ 31 ਅਗਸਤ ਦਰਮਿਆਨ ਆਮ ਤੋਂ 10 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ। ਦੇਸ਼ 'ਚ ਅਧਿਕਾਰਤ ਰੂਪ ਨਾਲ ਮੀਂਹ ਵਾਲਾ ਮੌਸਮ ਇਕ ਜੂਨ ਤੋਂ 30 ਸਤੰਬਰ ਤੱਕ ਮੰਨਿਆ ਜਾਂਦਾ ਹੈ। ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਆਰ.ਕੇ. ਜੇਨਾਮਣੀ ਨੇ ਕਿਹਾ,''ਅਗਸਤ 'ਚ ਆਮ ਤੋਂ 27 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ।'' ਜੇਨਾਮਣੀ ਨੇ ਕਿਹਾ,''ਅਗਸਤ 2020 'ਚ ਦਰਜ ਮੀਂਹ, ਪਿਛਲੇ 44 ਸਾਲਾਂ 'ਚ ਸਭ ਤੋਂ ਵੱਧ ਹੈ। ਉੱਥੇ ਹੀ ਪਿਛਲੇ 120 ਸਾਲਾਂ 'ਚ ਦਰਜ ਕੀਤਾ ਗਿਆ ਸਭ ਤੋਂ ਵੱਧ ਮੀਂਹ ਹੈ।'' 

ਅਗਸਤ 1926 'ਚ ਆਮ ਤੋਂ 33 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਸੀ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਅਗਸਤ 1976 'ਚ ਆਮ ਤੋਂ 28.4 ਫੀਸਦੀ ਵੱਧ, ਆਗਸਤ 1973 'ਚ 27.8 ਫੀਸਦੀ ਵੱਧ ਅਤੇ ਇਸ ਸਾਲ ਆਮ ਤੋਂ 27 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਉੱਤਰ ਡਿਵੀਜ਼ਨ 'ਚ 9 ਫੀਸਦੀ ਘੱਟ ਮੀਂਹ ਪਿਆ ਹੈ। ਇਸ 'ਚ ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਇਲਾਕੇ ਆਉਂਦੇ ਹਨ। ਮੱਧ ਭਾਰਤ ਡਿਵੀਜ਼ਨ 'ਚ 21 ਫੀਸਦੀ ਮੀਂਹ ਪਿਆ ਹੈ, ਜਿਸ 'ਚ ਗੋਆ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਛੱਤੀਸਗੜ੍ਹ, ਓਡੀਸ਼ਾ, ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਗੁਜਰਾਤ ਦੇ ਇਲਾਕੇ ਆਉਂਦੇ ਹਨ। ਪੂਰਬੀ ਅਤੇ ਪੂਰਬੀ-ਉੱਤਰ ਡਿਵੀਜ਼ਨ 'ਚ ਆਮ ਤੋਂ 2 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇਸ ਡਿਵੀਜ਼ਨ 'ਚ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਪੂਰਬ-ਉੱਤਰ ਦੇ ਸਾਰੇ ਸੂਬੇ ਆਉਂਦੇ ਹਨ।


DIsha

Content Editor

Related News