ਦੇਸ਼ ਸੜ ਰਿਹੈ, ਮਣੀਪੁਰ ਦਾ ਮੁੱਦਾ ਇਕੱਲਾ ਨਹੀਂ, ਹਰਿਆਣਾ ''ਚ ਵੀ ਸੁਣ ਰਹੀ ਇਸ ਦੀ ਗੂੰਜ : ਅਰੁੰਧਤੀ ਰਾਏ

Friday, Aug 11, 2023 - 05:37 PM (IST)

ਦੇਸ਼ ਸੜ ਰਿਹੈ, ਮਣੀਪੁਰ ਦਾ ਮੁੱਦਾ ਇਕੱਲਾ ਨਹੀਂ, ਹਰਿਆਣਾ ''ਚ ਵੀ ਸੁਣ ਰਹੀ ਇਸ ਦੀ ਗੂੰਜ : ਅਰੁੰਧਤੀ ਰਾਏ

ਕੇਰਲ- ਲੇਖਿਕਾ ਅਤੇ ਵਰਕਰ ਅਰੁੰਧਤੀ ਰਾਏ ਨੇ ਕਿਹਾ ਕਿ ਮਣੀਪੁਰ 'ਚ ਇਕ ਤਰ੍ਹਾਂ ਨਾਲ ਜਾਤੀ ਦਾ ਸਫ਼ਾਇਆ ਹੋ ਰਿਹਾ ਹੈ। ਕੇਂਦਰ ਦੀ ਮਿਲੀਭਗਤ ਹੈ, ਰਾਜ ਦਾ ਪੱਖਪਾਤਪੂਰਨ ਹੈ ਅਤੇ ਸੁਰੱਖਿਆ ਫ਼ੋਰਸ ਵੰਡੀ ਹੋਈ ਹੈ। ਮਣੀਪੁਰ ਦਾ ਮੁੱਦਾ ਕੋਈ ਇਕੱਲਾ ਨਹੀਂ ਹੈ। ਹਰਿਆਣਾ ਵਰਗੇ ਹੋਰ ਸਥਾਨਾਂ 'ਤੇ ਵੀ ਇਸ ਦੀ ਗੂੰਜ ਸੁਣ ਰਹੀ ਹੈ। ਅਰੁੰਧਤੀ ਐਤਵਾਰ ਨੂੰ ਕੇਰਲ ਸਾਹਿਤ ਅਕਾਦਮੀ ਹਾਲ 'ਚ ਨਵਮਾਲਯਾਲੀ ਮੈਗਜ਼ੀਨ ਵਲੋਂ ਸਥਾਪਤ ਸੱਭਿਆਚਾਰਕ ਪੁਰਸਕਾਰ ਪ੍ਰਾਪਤ ਕਰਨ ਲਈ ਤ੍ਰਿਸ਼ੂਰ ਆਈ ਸੀ। ਉਨ੍ਹਾਂ ਕਿਹਾ,''ਦੇਸ਼ ਇਕ ਵੱਖ ਦੌਰ 'ਚ ਹੈ। ਦੇਸ਼ ਦੇ ਬਾਕੀ ਹਿੱਸਿਆਂ 'ਚ ਚੀਜ਼ਾਂ ਬਹੁਤ ਗਲ਼ਤ ਹੋ ਗਈਆਂ ਹਨ।

ਇਹ ਵੀ ਪੜ੍ਹੋ : ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਰਾਜ ਸਭਾ ’ਚ ਬਿੱਲ ਪੇਸ਼, ਚੀਫ ਜਸਟਿਸ ਨਹੀਂ ਹੋਣਗੇ ਚੋਣ ਕਮੇਟੀ ’ਚ

ਅਰੁੰਧਤੀ ਨੇ ਕਿਹਾ,''ਬਲਾਤਕਾਰ ਨੂੰ ਹਿੰਸਾ ਦੇ ਇਕ ਉਪਕਰਣ ਵਜੋਂ ਇਸਤੇਮਾਲ ਕੀਤਾ ਗਿਆ ਹੈ। ਅੱਜ ਅਸੀਂ ਅਜਿਹੀ ਸਥਿਤੀ 'ਚ ਹਾਂ, ਜਿੱਥੇ ਔਰਤਾਂ ਬਲਾਤਕਾਰ ਨੂੰ ਜਾਇਜ਼ ਠਹਿਰਾ ਰਹੀਆਂ ਹਨ। ਜਿੱਥੇ ਔਰਤਾਂ ਪੁਰਸ਼ਾਂ ਨੂੰ ਦੂਜੀਆਂ ਔਰਤਾਂ ਨਾਲ ਰੇਪ ਕਰਨ ਲਈ ਕਹਿ ਰਹੀਆਂ ਹਨ। ਮਾਮਲਾ ਸਿਰਫ਼ ਮਣੀਪੁਰ ਦਾ ਨਹੀਂ ਹੈ। ਭਾਵੇਂ ਕੋਈ ਵੀ ਬਲਾਤਕਾਰ ਕਰ ਰਿਹਾ ਹੋਵੇ, ਔਰਤਾਂ ਭਾਈਚਾਰੇ ਨਾਲ ਖੜ੍ਹੀਆਂ ਹੁੰਦੀਆਂ ਹਨ। ਉਹ ਮਾਨਸਿਕ ਰੂਪ ਨਾਲ ਬੀਮਾਰ ਹੋ ਗਈਆਂ ਹਨ। ਅੱਜ ਸਾਡੇ ਸਾਹਮਣੇ ਅਜਿਹੀ ਸਥਿਤੀ ਹੈ, ਜਿੱਥੇ ਪੁਲਸ ਔਰਤਾਂ ਨੂੰ ਬਲਾਤਕਾਰ ਲਈ ਭੀੜ ਨੂੰ ਸੌਂਪ ਰਹੀ ਹੈ। ਕੁਝ ਗਲ਼ਤ ਹੋ ਗਿਆ ਹੈ। ਹਰਿਆਣਾ 'ਚ ਜਿਹੜੇ ਲੋਕਾਂ 'ਤੇ 2 ਮੁਸਲਮਾਨਾਂ ਨੂੰ ਜਿਊਂਦੇ ਸਾੜਨ ਦਾ ਦੋਸ਼ ਹੈ, ਉਹ ਧਾਰਮਿਕ ਜੁਲੂਸ ਦੀ ਅਗਵਾਈ ਕਰ ਰਹੇ ਹਨ। ਇਕ ਰੇਲਵੇ ਅਧਿਕਾਰੀ ਨੇ ਮੁਸਲਮਾਨਾਂ ਨੂੰ ਇਹ ਕਹਿੰਦੇ ਹੋਏ ਗੋਲੀ ਮਾਰ ਦਿੱਤੀ ਕਿ ਤੁਹਾਨੂੰ ਮੋਦੀ ਨੂੰ ਵੋਟ ਦੇਣਾ ਚਾਹੀਦਾ। ਇਸ ਆਦਮੀ ਨੇ ਅਸਲ 'ਚ ਦੇਸ਼ 'ਚ ਚੱਲ ਰਹੇ ਪ੍ਰਚਾਰ ਨੂੰ ਸਾਹਮਣੇ ਲਿਆਉਂਦਾ ਹੈ।''

ਇਹ ਵੀ ਪੜ੍ਹੋ : PM ਮੋਦੀ ਡਿਗਰੀ ਮਾਮਲਾ : ਹਾਈ ਕੋਰਟ ਦਾ ਕੇਜਰੀਵਾਲ ਅਤੇ ਸੰਜੇ ਸਿੰਘ ਨੂੰ ਰਾਹਤ ਦੇਣ ਤੋਂ ਇਨਕਾਰ

ਉਨ੍ਹਾਂ ਕਿਹਾ,''ਜਦੋਂ ਦੇਸ਼ 'ਚ ਇਕ ਤਰ੍ਹਾਂ ਦਾ ਯੁੱਧ ਚੱਲ ਰਿਹਾ ਸੀ, ਜਿੱਥੇ ਔਰਤਾਂ ਨੂੰ ਨਗਨ ਕਰ ਕੇ ਘੁਮਾਇਆ ਜਾ ਰਿਹਾ ਸੀ ਅਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਸੀ ਅਤੇ ਮੁਸਲਮਾਨ ਆਪਣੀ ਜਾਨ ਬਚਾਉਣ ਲਈ ਦੌੜ ਰਹੇ ਸਨ, ਉਦੋਂ ਪ੍ਰਧਾਨ ਮੰਤਰੀ ਟਵੀਟ ਕਰ ਰਹੇ ਸਨ,''ਮੇਰੇ ਕੋਲ ਰਾਤ ਦੇ ਖਾਣੇ ਲਈ ਅੱਪਮ ਹਨ।'' ਕੇਰਲ ਦੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਉਨ੍ਹਾਂ ਕਿਹਾ,''ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਰਹੱਦ 'ਤੇ ਕਿਸ ਦਾ ਇੰਤਜ਼ਾਰ ਹੋ ਰਿਹਾ ਹੈ। ਅੱਗ ਬਹੁਤ ਕਰੀਬ ਤੋਂ ਬਲ ਰਹੀ ਹੈ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News