ਤਾਮਿਲਨਾਡੂ ਸਰਕਾਰ ਦਾ ਆਦੇਸ਼, ਬਿਨ੍ਹਾਂ ਆਧਾਰ ਕਾਰਡ ਨਹੀਂ ਕੱਟੇ ਜਾਣਗੇ ਵਾਲ
Tuesday, Jun 02, 2020 - 11:19 AM (IST)
ਚੇਨਈ- ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਵਿਚ ਤਾਲਾਬੰਦੀ 'ਚ ਛੋਟ ਦਾ ਦਾਇਰਾ ਵਧ ਗਿਆ ਹੈ। ਇਕ ਜੂਨ ਤੋਂ ਤਾਮਿਲਨਾਡੂ 'ਚ ਸਲੂਨ ਅਤੇ ਬਿਊਟੀ ਪਾਰਲਰ ਖੋਲ੍ਹ ਦਿੱਤੇ ਗਏ ਹਨ ਪਰ ਵਾਲ ਕਟਵਾਉਣ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ। ਤਾਮਿਲਨਾਡੂ ਸਰਕਾਰ ਨੇ ਸੈਲੂਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੀ ਹੈ। ਤਾਮਿਲਨਾਡੂ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਅਨੁਸਾਰ, ਜੇਕਰ ਤੁਸੀਂ ਵਾਲ ਕਟਵਾਉਣਾ ਚਾਹੁੰਦੇ ਹੋ ਤਾਂ ਆਧਾਰ ਕਾਰਡ ਦਿਖਾਉਣਾ ਹੋਵੇਗਾ। ਸੈਲੂਨ ਮਾਲਕ ਹਰ ਗਾਹਕ ਦਾ ਨਾਂ, ਪਤਾ, ਫੋਨ ਨੰਬਰ ਅਤੇ ਆਧਾਰ ਕਾਰਡ ਨੰਬਰ ਦਰਜ ਕਰਨਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਕੋਈ ਵੀ ਸਲੂਨ 50 ਫੀਸਦੀ ਸਟਾਫ (8 ਸਟਾਫ ਤੋਂ ਵਧ ਨਹੀਂ) ਨਾਲ ਖੁੱਲ੍ਹਣਗੇ। ਸੈਲੂਨ 'ਚ ਏ.ਸੀ. ਨਹੀਂ ਚੱਲਣਗੇ। ਸੈਲੂਨ 'ਚ ਆਉਣ ਵਾਲੇ ਲੋਕਾਂ ਲਈ ਮਾਸਕ ਜ਼ਰੂਰੀ ਹੋਵੇਗਾ ਅਤੇ ਉਨ੍ਹਾਂ ਨੂੰ ਪਹਿਲਾਂ ਹੱਥ ਸੈਨੀਟਾਈਜ਼ ਕਰਨੇ ਹੋਣਗੇ। ਇਸ ਤੋਂ ਬਾਅਦ ਉਹ ਅਰੋਗਿਆ ਸੇਤੂ ਐਪ ਦੀ ਡਿਟੇਲ ਦਿਖਾਉਣਗੇ। ਸੈਲੂਨ ਮਾਲਕ ਗਾਹਕ ਨੂੰ ਡਿਸਪੋਜ਼ੇਬਲ ਏਪ੍ਰਨ ਅਤੇ ਬੂਟ ਲਈ ਕਵਰ ਦੇਣਗੇ। ਜੇਕਰ ਗਾਹਕ ਦਾ ਬਿੱਲ ਇਕ ਹਜ਼ਾਰ ਰੁਪਏ ਆਉਂਦਾ ਹੈ ਤਾਂ ਉਸ ਨੂੰ 150 ਰੁਪਏ ਡਿਸਜਪੋਜ਼ੇਬਲ ਏਪ੍ਰਨ ਅਤੇ ਬੂਟ ਦੇ ਕਵਰ ਦਾ ਦੇਣਾ ਹੋਵੇਗਾ। ਸੈਲੂਨ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ 2 ਮਹੀਨੇ ਬਾਅਦ ਸਲੂਨ ਖੁੱਲ੍ਹਣ ਤੋਂ ਅਸੀਂ ਖੁਸ਼ ਹਾਂ। ਅਸੀਂ ਸਾਰੇ ਗਾਈਡਲਾਈਨ ਦਾ ਪਾਲਣ ਕਰ ਰਹੇ ਹਨ।