ਦੇਸ਼ ''ਚ ਕੋਰੋਨਾ ਨਮੂਨਿਆਂ ਦੀ ਜਾਂਚ ਦਾ ਅੰਕੜਾ ਸਾਢੇ 5 ਕਰੋੜ ਦੇ ਪਾਰ
Saturday, Sep 12, 2020 - 11:49 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੇ ਰੋਜ਼ ਆ ਰਹੇ ਰਿਕਾਰਡ ਨਵੇਂ ਮਾਮਲਿਆਂ ਦਰਮਿਆਨ ਇਸ ਦੀ ਰੋਕਥਾਮ ਲਈ ਵੱਧ ਜਾਂਚ 'ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ 11 ਸਤੰਬਰ ਨੂੰ ਕੁੱਲ ਨਮੂਨਿਆਂ ਦੇ ਪ੍ਰੀਖਣ ਦਾ ਅੰਕੜਾ ਸਾਢੇ 5 ਕਰੋੜ ਨੂੰ ਪਾਰ ਕਰ ਗਿਆ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਦੇ 12 ਸਤੰਬਰ ਨੂੰ ਜਾਰੀ ਅੰਕੜਿਆਂ 'ਚ ਹਾਲਾਂਕਿ ਪਿਛਲੇ 3 ਦਿਨਾਂ ਦੀ ਤੁਲਨਾ 'ਚ 11 ਸਤੰਬਰ ਨੂੰ ਜਾਂਚ ਕੁਝ 10 ਲੱਖ 91 ਹਜ਼ਾਰ 251 ਹੋਈ। ਇਸ ਤੋਂ ਪਹਿਲਾਂ ਤਿੰਨ ਦਿਨਾਂ 'ਚ ਰੋਜ਼ ਸਾਢੇ 11 ਲੱਖ ਤੋਂ ਵੱਧ ਕੋਰੋਨਾ ਵਾਇਰਸ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।
ਕੌਂਸਲ ਅਨੁਸਾਰ 11 ਸਤੰਬਰ ਤੱਕ ਕੁੱਲ 5 ਕਰੋੜ 89 ਹਜ਼ਾਰ 226 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। 10 ਸਤੰਬਰ ਨੂੰ 11 ਲੱਖ 63 ਹਜ਼ਾਰ 542 ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ। 8 ਸਤੰਬਰ ਨੂੰ ਜਾਂਚ ਦਾ ਅੰਕੜਾ 11 ਲੱਖ 54 ਹਜਡਾਰ 549 ਸੀ। ਇਸ ਤੋਂ ਪਹਿਲਾਂ ਕੋਰਨਾ ਦੇ ਵਧਦੇ ਕਹਿਰ ਨੂੰ ਰੋਕਣ ਲਈ 2 ਅਤੇ 3 ਸਤੰਬਰ ਨੂੰ ਲਗਾਤਾਰ 2 ਦਿਨ 11-11 ਲੱਖ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਕੌਂਸਲ ਅਨੁਸਾਰ 3 ਸਤੰਬਰ ਨੂੰ 11 ਲੱਖ 69 ਹਜ਼ਾਰ 765 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। 2 ਸਤੰਬਰ ਨੂੰ ਪਹਿਲੀ ਵਾਰ ਦੇਸ਼ 'ਚ ਜਾਂਚ ਦਾ ਅੰਕੜਾ 11 ਲੱਖ ਤੋਂ ਵੱਧ ਰਿਹਾ ਅਤੇ 11 ਲੱਖ 72 ਹਜ਼ਾਰ 179 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ, ਜੋ ਵਿਸ਼ਵ 'ਚ ਇਕ ਦਿਨ 'ਚ ਇਨਫੈਕਸ਼ਨ ਦੀ ਸਭ ਤੋਂ ਵੱਧ ਜਾਂਚ ਦਾ ਰਿਕਾਰਡ ਵੀ ਹੈ।