ਗੂਗਲ ਮੈਪਸ ਰਾਹੀਂ ਇਸ ਤਰ੍ਹਾਂ ਜਾਣੋ ਕਿੱਥੇ-ਕਿੱਥੇ ਮਿਲ ਰਿਹੈ ਖਾਣਾ

Saturday, Mar 28, 2020 - 08:02 PM (IST)

ਗੂਗਲ ਮੈਪਸ ਰਾਹੀਂ ਇਸ ਤਰ੍ਹਾਂ ਜਾਣੋ ਕਿੱਥੇ-ਕਿੱਥੇ ਮਿਲ ਰਿਹੈ ਖਾਣਾ

ਗੈਜੇਟ ਡੈਸਕ—ਚੀਨ ਤੋਂ ਫੈਲੇ ਕੋਰੋਨਾਵਾਇਰਸ ਨੇ ਪੂਰੀ ਦੁਨੀਆ 'ਚ ਮਹਾਮਾਰੀ ਦਾ ਰੂਪ ਲੈ ਲਿਆ ਹੈ। ਭਾਰਤ 'ਚ ਲਾਕਡਾਊਨ ਦੌਰਾਨ ਲੋਕ ਆਪਣੇ ਘਰਾਂ 'ਚ ਕੈਦ ਹਨ। 21 ਦਿਨਾਂ ਦੇ ਲਾਕਡਾਊਨ ਦੇ ਐਲਾਨ ਤੋਂ ਬਾਅਦ ਦਿੱਲੀ ਅਤੇ ਨੋਇਡਾ ਵਰਗੇ ਦੇਸ਼ਾਂ 'ਚ ਰਹਿਣ ਵਾਲੇ ਮਜ਼ਦੂਰ ਅਤੇ ਪ੍ਰਵਾਸੀ ਲੋਕ ਰਾਤੋਂ-ਰਾਤ ਪੈਦਲ ਹੀ ਆਪਣੇ ਘਰਾਂ ਵੱਲੋਂ ਨਿਕਲ ਪਏ।

ਇਸ ਗੱਲ 'ਤੇ ਧਿਆਨ ਦਿੰਦੇ ਹੋਏ ਹੁਣ ਦਿੱਲੀ ਸਰਕਾਰ ਨੇ ਅਜਿਹੇ ਲੋਕਾਂ ਲਈ ਖਾਣ-ਪੀਣ ਦਾ ਇੰਤਜ਼ਾਮ ਵੀ ਕੀਤਾ ਹੈ। ਹਾਲਾਂਕਿ ਲੋਕਾਂ ਨੂੰ ਇਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਹੈ ਜਿਸ ਕਾਰਣ ਦਿੱਕਤਾਂ ਹੋ ਰਹੀਆਂ ਹਨ। ਅਜਿਹੇ 'ਚ ਦਿੱਲੀ ਸਰਕਾਰ ਨੇ ਉਨ੍ਹਾਂ ਸਾਰੀਆਂ ਜਗ੍ਹਾ ਦੀ ਲੋਕੇਸ਼ਨ ਗੂਗਲ ਮੈਪਸ 'ਤੇ ਸ਼ੇਅਰ ਕੀਤੀ ਹੈ ਜਿਥੇ ਖਾਣਾ ਮਿਲ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਆਧਿਕਾਰਿਤ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਗੂਗਲ ਮੈਪ 'ਚ ਕੁਝ ਸਥਾਨਾਂ ਨੂੰ ਦਰਸ਼ਾਇਆ ਗਿਆ ਹੈ ਜਿਥੇ ਰੋਜ਼ਾਨਾ ਦੁਪਹਿਰ 12 ਤੋਂ 3 ਵਜੇ ਤਕ ਲੰਚ ਮਿਲੇਗਾ ਅਤੇ ਸ਼ਾਮ ਨੂੰ 6 ਤੋਂ 9 ਵਜ ਤਕ ਸਾਰੇ ਲੋਕਾਂ ਨੂੰ ਰਾਤ ਦੇ ਭੋਜਨ ਦਾ ਇੰਤਜ਼ਾਰ ਹੋਵੇਗਾ। ਪਾਰਟੀ ਵੱਲੋਂ ਟਵੀਟ 'ਚ ਕਿਹਾ ਗਿਆ ਹੈ ਕਿ ਕਿਰਪਾ ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਦਿੱਲੀ 'ਚ ਲਾਕਡਾਊਨ ਦੌਰਾਨ ਖਾਣਾ ਨਹੀਂ ਖਰੀਦ ਸਕਦੇ ਹਨ।


author

Karan Kumar

Content Editor

Related News