ਮਾਨਸੂਨ ''ਚ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਨਜਿੱਠਣ ਲਈ ਤਿਆਰ ਰਹੋ : ਟਾਸਕ ਫੋਰਸ

05/16/2020 2:58:20 PM

ਮੁੰਬਈ (ਭਾਸ਼ਾ)— ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਨੂੰ ਕਾਬੂ ਕਰਨ ਲਈ ਮਹਾਰਾਸ਼ਟਰ ਸਰਕਾਰ ਦੀ ਮਦਦ ਲਈ ਬਣਾਏ ਗਏ ਟਾਸਕ ਫੋਰਸ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਆਗਾਮੀ ਮਾਨਸੂਨ 'ਚ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਨਜਿੱਠਣ ਲਈ ਤਿਆਰ ਰਹਿਣ। ਟਾਸਕ ਫੋਰਸ ਦੇ ਪ੍ਰਧਾਨ ਸੰਜੇ ਓਕ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਮੀਂਹ ਦੇ ਮੌਸਮ ਵਿਚ ਮਲੇਰੀਆ ਅਤੇ ਡੇਂਗੂ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਸਤ ਅਤੇ ਪੀਲੀਆ ਵਰਗੀਆਂ ਬੀਮਾਰੀਆਂ ਕੋਰੋਨਾ ਵਾਇਰਸ ਸੰਕਟ ਨੂੰ ਹੋਰ ਗੁੰਝਲਦਾਰ ਬਣਾ ਸਕਦੀਆਂ ਹਨ। ਓਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਟਾਸਕ ਫੋਰਸ ਦੇ ਸਾਰੇ ਸੁਝਾਵਾਂ ਨੂੰ ਮਨਜ਼ੂਰ ਕਰ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਬਣਾਏ ਗਏ ਕੇਂਦਰ ਉੱਚਿਤ ਲੱਗਦੇ ਹਨ ਪਰ ਵਾਇਰਸ ਦੇ ਮਾਮਲੇ ਅਜੇ ਘੱਟ ਹੋਣੇ ਸ਼ੁਰੂ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵਾਇਰਸ ਤੋਂ ਨਜਿੱਠਣ ਲਈ ਹੋਰ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ। ਇਸ ਟਾਸਕ ਫੋਰਸ ਦਾ ਗਠਨ ਪਿਛਲੇ ਮਹੀਨੇ ਕੀਤਾ ਗਿਆ ਸੀ। ਸੂਬੇ ਵਿਚ ਇਸ ਸਮੇਂ ਹਰ 11 ਦਿਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦੁੱਗਣੇ ਹੋ ਰਹੇ ਹਨ। ਸੂਬੇ 'ਚ ਸ਼ੁੱਕਰਵਾਰ ਰਾਤ ਤੱਕ 29,100 ਲੋਕ ਪੀੜਤ ਪਾਏ ਗਏ, ਜਿਨ੍ਹਾਂ 'ਚੋਂ 1,068 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ ਮੁੰਬਈ ਵਿਚ ਵਾਇਰਸ ਦੇ 17,671 ਮਾਮਲੇ ਸਾਹਮਣੇ ਆਏ ਹਨ ਅਤੇ 655 ਲੋਕਾਂ ਦੀ ਮੌਤ ਹੋਈ ਹੈ।


Tanu

Content Editor

Related News