ਕੋਰੋਨਾ ਕੰਟਰੋਲ ਲਈ ਸਰਕਾਰੀ ਏਜੰਸੀਆਂ ਕਰ ਸਕਣਗੀਆਂ ਡਰੋਨ ਦੀ ਵਰਤੋਂ
Monday, May 04, 2020 - 06:07 PM (IST)

ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਕੋਰੋਨਾ ਵਾਇਰਸ 'ਕੋਵਿਡ-19' ਦੇ ਕੰਟੋਰਲ ਅਤੇ ਨਿਗਰਾਨੀ ਲਈ ਸਰਕਾਰੀ ਏਜੰਸੀਆਂ ਨੂੰ ਡਰੋਨ ਦੀ ਵਰਤੋਂ ਲਈ ਸ਼ਰਤੀਆ ਮਨਜ਼ੂਰੀ ਦੇ ਦਿੱਤੀ ਹੈ। ਸਿਵਲ ਹਵਾਬਾਜ਼ੀ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ.) ਨੇ ਇਕ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਇਹ ਛੋਟ ਸਿਰਫ਼ ਹਵਾਈ ਨਿਗਰਾਨੀ, ਫੋਟੋਗ੍ਰਾਫੀ ਅਤੇ ਜਨਤਕ ਐਲਾਨ ਤੱਕ ਸੀਮਿਤ ਹੋਵੇਗੀ।
ਸਿਵਲ ਹਵਾਬਾਜ਼ੀ ਰੈਗੂਲੇਟਰ ਨੇ ਸਪੱਸ਼ਟ ਕੀਤਾ ਹੈ ਕਿ ਛੋਟ ਨਾਲ ਸਿਰਫ਼ ਬੈਟਰੀ ਨਾਲ ਚੱਲਣ ਵਾਲੇ 'ਰੋਟਰੀ ਵਿੰਗ' ਡਰੋਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਰੋਨਾਂ ਦੀ ਸੁਰੱਖਿਅਤ ਓਪਰੇਟਿੰਗ ਦੀ ਜ਼ਿੰਮੇਵਾਰੀ ਵਰਤੋਂ ਕਰਨ ਵਾਲੀ ਸਰਕਾਰੀ ਏਜੰਸੀ ਦੀ ਹੋਵੇਗੀ। ਉਨਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਇਸ ਨਾਲ ਜਾਨ-ਮਾਲ ਨੂੰ ਖਤਰਾ ਨਾ ਹੋਵੇ। ਉਨਾਂ ਨੂੰ ਓਪਰੇਟਿੰਗ ਦੇ 7 ਦਿਨਾਂ ਦੇ ਅੰਦਰ ਡਿਜ਼ੀਟਲ ਸਕਾਰਡ ਪਲੇਟਫਾਰਮ 'ਤੇ ਉਡਾਣ ਦਾ ਵੇਰਵਾ ਦੇਣਾ ਹੋਵੇਗਾ।