ਕੋਰੋਨਾ ਵਾਇਰਸ : ਮੁਸੀਬਤ ''ਚ ਫਸਿਆ ''ਮਨੁੱਖ'', ਅੱਗੇ ਆਈ ਗੁਰੂ ਦੀ ਫੌਜ

03/24/2020 11:13:22 AM

ਨਵੀਂ ਦਿੱਲੀ— ਜਦੋਂ ਵੀ ਮਨੁੱਖਤਾ 'ਤੇ ਕੋਈ ਵੱਡੀ ਮੁਸੀਬਤ ਆਉਂਦੀ ਹੈ ਤਾਂ ਮਦਦ ਲਈ ਸਿੱਖ ਸਭ ਤੋਂ ਪਹਿਲਾਂ ਮੋਹਰੇ ਆਉਂਦੇ ਹਨ। ਭਾਰਤ ਇਸ ਸਮੇਂ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਕਾਰਨ ਵੱਡੀ ਮੁਸੀਬਤ 'ਚ ਹੈ। ਕੋਰੋਨਾ ਵਿਰੁੱਧ ਜੰਗ ਲਈ ਸੜਕਾਂ 'ਤੇ ਗੁਰੂ ਦੀ ਫੌਜ ਉਤਰੀ ਹੈ। ਦਿੱਲੀ 'ਚ 10 ਤੋਂ 12 ਸਿੱਖ ਦਵਾਈ ਦਾ ਛਿੜਕਾਅ ਕਰ ਰਹੇ ਹਨ, ਤਾਂ ਕਿ ਕੋਰੋਨਾ ਨੂੰ ਹਰਾਇਆ ਜਾ ਸਕੇ। ਸੱਚਖੰਡ ਸੇਵਾ ਸੋਸਾਇਟੀ ਵਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਸੋਸਾਇਟੀ 'ਚੋਂ ਇਕ ਸਿੱਖ ਨੇ 'ਜਗ ਬਾਣੀ' ਨਾਲ ਗੱਲਬਾਤ  ਕਰਦਿਆਂ ਕਿਹਾ ਕਿ ਸਾਡੇ ਵਲੋਂ ਅਜੇ ਗੁਰੂ ਘਰਾਂ 'ਚ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਦਿੱਲੀ ਸਰਕਾਰ ਤੋਂ ਇਜਾਜ਼ਤ ਨਹੀਂ ਮਿਲੀ ਹੈ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਘਰ-ਘਰ ਜਾ ਕੇ ਦਵਾਈ ਦਾ ਛਿੜਕਾਅ ਦੀ ਇਜਾਜ਼ਤ ਦੇਵੇ। ਅਸੀਂ ਸਿੱਖ ਜੱਥੰਬੰਦੀਆਂ ਨਾਲ ਮਿਲ ਕੇ ਆਪਣੇ ਪੈਸਿਆਂ ਨਾਲ ਮਸ਼ੀਨਾਂ ਖਰੀਦੀਆਂ ਹਨ ਅਤੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ35 ਸਿੱਖਾਂ ਦੀ ਟੀਮ ਹੈ। ਸਾਡੀ ਟੀਮ ਕੋਰੋਨਾ ਵਿਰੁੱਧ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੱਸ ਦਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਘਰਾਂ 'ਚ ਰਹਿੰਦੀ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਖਤਰਨਾਕ ਵਾਇਰਸ ਤੋਂ ਬਚਿਆ ਜਾ ਸਕੇ। ਇੱਥੋਂ ਤਕ ਕਿ ਕਈ ਸੂਬਿਆਂ ਨੂੰ ਲਾਕ ਡਾਊਨ ਵੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੱਥਾਂ ਨੂੰ ਸਾਫ ਰੱਖੋ। ਸਾਬਣ ਤੋਂ ਬਾਅਦ ਸੈਨੇਟਾਈਜ਼ਰ ਨਾਲ ਹੱਥ ਸਾਫ ਕੀਤੇ ਜਾਣ।


Tanu

Content Editor

Related News