ਚੀਨ ਤੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਅੱਜ ਦਿੱਲੀ ਤੋਂ ਰਵਾਨਾ ਹੋਵੇਗਾ ਏਅਰ ਇੰਡੀਆ B747 ਜਹਾਜ਼

01/31/2020 10:07:25 AM

ਨਵੀਂ ਦਿੱਲੀ—ਚੀਨ 'ਚ ਫੈਲੇ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੁਹਾਨ ਸ਼ਹਿਰ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਅੱਜ ਭਾਵ ਸ਼ੁੱਕਰਵਾਰ ਦੁਪਹਿਰ 12 ਵਜੇ ਏਅਰ ਇੰਡੀਆ ਦਾ 423 ਸੀਟਾਂ ਵਾਲਾ B747 ਜਹਾਜ਼ ਰਵਾਨਾ ਹੋਵੇਗਾ।

PunjabKesari

ਦੱਸ ਦੇਈਏ ਕਿ ਚੀਨ 'ਚ ਖਤਰਨਾਕ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 213 ਹੋ ਗਈ ਹੈ ਅਤੇ ਇਸ ਤੋਂ ਲਗਭਗ 9,692 ਲੋਕਾਂ ਨੂੰ ਇਨਫੈਕਸ਼ਨ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਚੀਨ 'ਚ ਫੈਲੇ ਇਸ ਵਾਇਰਸ ਨੂੰ ਇੰਟਰਨੈਸ਼ਨਲ ਐਮਰਜੈਂਸੀ ਐਲਾਨ ਕਰ ਦਿੱਤਾ ਹੈ।

ਇੰਟਰਨੈਸ਼ਨਲ ਐਮਰਜੈਂਸੀ ਐਲਾਨ ਹੋਣ ਤੋਂ ਬਾਅਦ ਇਸ ਬੀਮਾਰੀ ਨਾਲ ਨਿਪਟਣ ਦੇ ਮਾਮਲੇ 'ਚ ਇੰਟਰਨੈਸ਼ਨਲ ਪੱਧਰ 'ਤੇ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ 'ਚ ਸੁਧਾਰ ਹੋਵੇਗਾ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਐਡਨੋਮ ਗੈਬਰਿਜ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਵਾਇਰਸ ਕਮਜ਼ੋਰ ਸਿਹਤ ਵਿਵਸਥਾ ਵਾਲੇ ਦੇਸ਼ਾਂ 'ਚ ਫੈਲ ਸਕਦਾ ਹੈ।


Iqbalkaur

Content Editor

Related News