ਕੋਰੋਨਾ ਵਾਇਰਸ : ਕੇਰਲ 'ਚ ਸਾਹਮਣੇ ਆਇਆ ਇਕ ਹੋਰ ਕੇਸ, ਵਾਇਰਸ ਦੀ ਲਪੇਟ 'ਚ ਵਿਅਕਤੀ

Sunday, Feb 02, 2020 - 10:48 AM (IST)

ਕੋਰੋਨਾ ਵਾਇਰਸ : ਕੇਰਲ 'ਚ ਸਾਹਮਣੇ ਆਇਆ ਇਕ ਹੋਰ ਕੇਸ, ਵਾਇਰਸ ਦੀ ਲਪੇਟ 'ਚ ਵਿਅਕਤੀ

ਨਵੀਂ ਦਿੱਲੀ— ਚੀਨ 'ਚ ਫੈਲਿਆ ਖਤਰਨਾਕ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਦਸਤਕ ਦੇ ਦਿੱਤੀ ਹੈ। ਚੀਨ ਦੀ ਯਾਤਰਾ ਕਰਨ ਵਾਲੇ ਕੇਰਲ ਦੇ ਇਕ ਵਿਅਕਤੀ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਐਤਵਾਰ ਨੂੰ ਪੁਸ਼ਟੀ ਹੋਣ ਨਾਲ ਹੀ ਭਾਰਤ ਵਿਚ ਇਸ ਬੀਮਾਰੀ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ਼ ਕੋਰੋਨਾ ਵਾਇਰਸ ਤੋਂ ਪੀੜਤ ਹੈ ਅਤੇ ਉਸ ਨੂੰ ਹਸਪਤਾਲ ਵਿਚ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਵੀ ਕੇਰਲ ਵਿਚ ਦਰਜ ਕੀਤਾ ਗਿਆ ਸੀ, ਜਿੱਥੇ ਇਕ ਵਿਦਿਆਰਥੀ ਦੇ ਇਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। 

ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਚੀਨ ਦੇ ਸ਼ਹਿਰ ਵੁਹਾਨ 'ਚ ਹੈ। ਇਸ ਦੇ ਲੱਛਣ ਹਨ- ਬੁਖਾਰ, ਸਿਰ ਦਰਦ, ਗਲੇ ਵਿਚ ਜਲਨ, ਛਾਤੀ ਵਿਚ ਦਰਦ, ਖੰਘ, ਸਾਹ ਲੈਣ 'ਚ ਮੁਸ਼ਕਲ ਆਦਿ। ਇਸ ਨਾਲ ਪੀੜਤ ਵਿਅਕਤੀ ਦੀ ਕਿਡਨੀ ਫੇਲ ਹੋ ਜਾਂਦੀ ਹੈ ਅਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਵਾਇਰਸ ਤੋਂ ਬਚਣ ਦੇ ਕਈ ਤਰੀਕੇ ਹਨ, ਜਿਵੇਂ ਕਿ ਆਪਣੇ ਹੱਥਾਂ ਨੂੰ ਸਾਫ ਰੱਖੋ, ਮੂੰਹ ਨੂੰ ਢੱਕ ਕੇ ਰੱਖੋ, ਪੀੜਤ ਵਿਅਕਤੀ ਦੇ ਨੇੜੇ ਨਾ ਜਾਓ, ਪੂਰੀ ਤਰ੍ਹਾਂ ਨਾਲ ਪਕਿਆ ਹੋਇਆ ਭੋਜਨ ਖਾਓ, ਚਿਹਰੇ 'ਤੇ ਮਾਸਕ ਲਾਓ ਆਦਿ।

ਦੱਸਣਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 304 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 11,791 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੌਲੀ-ਹੌਲੀ ਇਹ ਵਾਇਰਸ ਦੁਨੀਆ ਦੇ 17 ਦੇਸ਼ਾਂ 'ਚ ਦਸਤਕ ਦੇ ਚੁੱਕਾ ਹੈ। ਵਿਗਿਆਨੀਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਸ ਸੀ-ਫੂਟ ਤੋਂ ਫੈਲਿਆ ਹੈ।


author

Tanu

Content Editor

Related News