ਕੋਰੋਨਾ ਵੈਕਸੀਨ ਲਾਉਣ ਗਈ ਸਿਹਤ ਮਹਿਕਮੇ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਭੇਜਿਆ ਵਾਪਸ

Saturday, Mar 27, 2021 - 06:02 PM (IST)

ਕੋਰੋਨਾ ਵੈਕਸੀਨ ਲਾਉਣ ਗਈ ਸਿਹਤ ਮਹਿਕਮੇ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਭੇਜਿਆ ਵਾਪਸ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਖਰਕਭੂਰਾ ਪਿੰਡ 'ਚ ਕੋਰੋਨਾ ਵੈਕਸੀਨ ਲਾਉਣ ਪਹੁੰਚੀ ਸਿਹਤ ਮਹਿਕਮੇ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਵਾਪਸ ਭੇਜ ਦਿੱਤਾ। ਪਿੰਡ 'ਚ 26 ਲੋਕਾਂ ਨੂੰ ਕੋਰੋਨਾ ਵੈਕਸੀਨ ਲਾਈ ਤਾਂ ਪਿੰਡ ਵਾਸੀਆਂ ਨੇ ਵੈਕਸੀਨ ਲਾਉਣ ਆਈ ਟੀਮ ਦਾ ਵਿਰੋਧ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਜ਼ਰੂਰਤ ਨਹੀਂ ਹੈ। ਪਿੰਡ ਵਿਚ ਕੋਰੋਨਾ ਵੈਕਸੀਨ ਲਾਉਣ ਲਈ ਸਿਹਤ ਮਹਿਕਮੇ ਦੀ ਟੀਮ ਨਾ ਆਵੇ। ਟੀਮ ਵਿਚ ਸ਼ਾਮਲ ਡਾ. ਭਾਰਤ, ਐੱਮ. ਪੀ. ਐੱਚ. ਡਬਲਿਊ ਸੰਜੇ, ਏ. ਐੱਨ. ਐੱਮ. ਸੁਨੀਤਾ ਸ਼ਾਮਲ ਸਨ। ਟੀਮ ਪਿੰਡ ਵਾਸੀਆਂ ਦੇ ਵਿਰੋਧ ਦੇ ਚੱਲਦੇ ਵਾਪਸ ਆ ਗਈ।

ਟੀਮ ਕਰੀਬ 150 ਵੈਕਸੀਨ ਲੈ ਕੇ ਟੀਮ ਉੱਥੇ ਪਹੁੰਚੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਗਵਾਉਣ ਦੀ ਪਿੰਡ ਵਾਸੀਆਂ ਨੂੰ ਜ਼ਰੂਰਤ ਨਹੀਂ ਹੈ। ਕਈ ਕੇਸ ਸਾਹਮਣੇ ਆ ਰਹੇ ਹਨ, ਲੋਕ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਫਿਰ ਤੋਂ ਪਾਜ਼ੇਟਿਵ ਹੋ ਗਏ। ਕੋਰੋਨਾ ਵੈਕਸੀਨ ਪਿੰਡ ਵਾਸੀ ਨਹੀਂ ਲਗਵਾਉਣਗੇ। ਭਵਿੱਖ ਵਿਚ ਜੇਕਰ ਟੀਮ ਮੁ਼ੜ ਆਈ ਤਾਂ ਫਿਰ ਪਿੰਡ ਦੇ ਲੋਕ ਵਿਰੋਧ ਕਰਨਗੇ। ਡਾ. ਸੁਸ਼ੀਲ ਗਰਗ ਨੇ ਦੱਸਿਆ ਕਿ ਭਾਰਤ ਦੀ ਅਗਵਾਈ ਵਿਚ ਟੀਮ ਖਰਕਭੂਰਾ ਪਿੰਡ ਵਿਚ ਟੀਮ ਗਈ ਸੀ। 150 ਵੈਕਸੀਨ ਲੈ ਕੇ ਟੀਮ ਨੇ 26 ਵੈਕਸੀਨ ਲਾਈਆਂ ਸੀ ਤਾਂ ਪਿੰਡ ਵਾਸੀ ਇਕੱਠੇ ਹੋ ਕੇ ਪਹੁੰਚ ਗਏ। ਕੋਰੋਨਾ ਵੈਕਸੀਨ ਲਾਉਣ ਲਈ ਆਈ ਟੀਮ ਨੂੰ ਵਾਪਸ ਭੇਜ ਦਿੱਤਾ। 


author

Tanu

Content Editor

Related News