ਕੋਰੋਨਾ ਟੀਕਾਕਰਨ ਬਾਰੇ ਬੋਲੇ PM ਮੋਦੀ- ਅਫ਼ਵਾਹਾਂ ’ਤੇ ਲਗਾਮ ਲਾਉਣਾ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ

Monday, Jan 11, 2021 - 06:00 PM (IST)

ਕੋਰੋਨਾ ਟੀਕਾਕਰਨ ਬਾਰੇ ਬੋਲੇ PM ਮੋਦੀ- ਅਫ਼ਵਾਹਾਂ ’ਤੇ ਲਗਾਮ ਲਾਉਣਾ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਨੂੰ ਲੈ ਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਮੁੱਖ ਮੰਤਰੀਆਂ ਨਾਲ ਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਦੀ ਵੈਕਸੀਨ ਲੱਗੇਗੀ, ਫਿਰ ਸਫ਼ਾਈ ਕਾਮਿਆਂ ਨੂੰ। ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ, ਸੁਰੱਖਿਆ ਕਾਮਿਆਂ, ਸੁਰੱਖਿਆ ਦਸਤਿਆਂ ਨੂੰ ਕੋਰੋਨਾ ਦਾ ਵੈਕਸੀਨੇਸ਼ਨ ਹੋਵੇਗਾ। ਦੂਜੇ ਪੜਾਅ ਵਿਚ 50 ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ, ਕਿਉਂਕਿ ਦੇਸ਼ ਵਿਚ 16 ਜਨਵਰੀ 2021 ਤੋਂ ਟੀਕਾਕਰਨ ਮੁਹਿੰਮ ਸ਼ੁਰੂ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਜਿਨ੍ਹਾਂ ਦੋ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਅਧਿਕਾਰ ਦਿੱਤਾ ਗਿਆ ਹੈ, ਉਹ ਦੋਵੇਂ ਹੀ ਮੇਡ ਇਨ ਇੰਡੀਆ ਹਨ। ਭਾਰਤ ਨੂੰ ਟੀਕਾਕਰਨ ਦਾ ਜੋ ਤਜ਼ਰਬਾ ਹੈ, ਜੋ ਦੂਰ-ਦੁਰਾਡੇ ਖੇਤਰਾਂ ਤੱਕ ਪਹੁੰਚਣ ਦੀ ਵਿਵਸਥਾਵਾਂ ਹਨ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਵੈਕਸੀਨ ਨੂੰ ਲੈ ਕੇ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਲਗਾਮ ਲਾਉਣ ਦੀ ਜ਼ਿੰਮੇਵਾਰੀ ਸੂਬਿਆਂ ਦੀ ਹੈ। ਇਹ ਵੀ ਧਿਆਨ ਰੱਖਿਆ ਜਾਵੇ ਕਿ ਸ਼ਰਾਰਤੀ ਤੱਤ ਇਸ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਣ। ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਵਿਗਿਆਨੀਆਂ ਦੀ ਸਲਾਹ ਦੇ ਆਧਾਰ ’ਤੇ ਅਸੀਂ ਕੰਮ ਕਰਦੇ ਰਹਾਂਗੇ, ਅਸੀਂ ਉਸ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ।

ਭਾਰਤ ’ਚ ਬਣੇ ਦੋ ਟੀਕਿਆਂ ਨੂੰ ਪਹਿਲਾਂ ਹੀ ਆਗਿਆ ਮਿਲ ਚੁੱਕੀ ਹੈ। ਦੇਸ਼ ਵਿਚ 4 ਹੋਰ ਟੀਕੇ ਪੇਸ਼ ਕੀਤੇ ਜਾਣ ’ਤੇ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨਜ਼ੂਰ ਕੋਵਿਡ-19 ਤੋਂ ਬਚਾਅ ਦੇ ਦੋਹਾਂ ਟੀਕੇ ਵਿਦੇਸ਼ੀ ਟੀਕਿਆਂ ਦੀ ਤੁਲਨਾ ’ਚ ਬੇਹੱਦ ਕਿਫ਼ਾਇਤੀ ਹਨ ਅਤੇ ਸਾਡੀਆਂ ਲੋੜਾਂ ਮੁਤਾਬਕ ਵਿਕਸਿਤ ਕੀਤਾ ਗਿਆ ਹੈ। ਸਾਡੇ ਵਿਗਿਆਨੀਆਂ, ਡਾਕਟਰ ਮਾਹਰਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਅਸਰਦਾਰ ਟੀਕਾ ਮੁਹੱਈਆ ਕਰਾਉਣ ਲਈ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਹੈ। ਪਹਿਲੇ ਪੜਾਅ ਵਿਚ ਤਿੰਨ ਕਰੋੜ ਕੋਰੋਨਾ ਯੋਧਿਆਂ, ਫਰੰਟ ਲਾਈਨ ਕਾਮਿਆਂ ਦੇ ਟੀਕਾਕਰਨ ਦਾ ਖ਼ਰਚ ਸੂਬਾ ਨਹੀਂ ਕੇਂਦਰ ਕਰੇਗੀ। ਸਰਕਾਰ ਨੇ ਆਉਣ ਵਾਲੇ ਕੁਝ ਹੀ ਮਹੀਨਿਆਂ ’ਚ 30 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਮਿੱਥਿਆ ਹੈ। 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਹਾਲਾਤ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ ਅਤੇ ਦੇਸ਼ ’ਚ ਕੋਰੋਨਾ ਪ੍ਰੋਟੋਕਾਲ ਦਾ ਪੂਰੀ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਸਾਰਿਆਂ ਦੀ ਇਕਜੁੱਟ ਕੋਸ਼ਿਸ਼ ਨਾਲ ਦੇਸ਼ ਇਸ ਗੰਭੀਰ ਸਥਿਤੀ ਨਾਲ ਨਜਿੱਠਣ ’ਚ ਸਫ਼ਲ ਰਹੇਗਾ। ਉਨ੍ਹਾਂ ਕਿਹਾ ਕਿ ਟੀਕਾਕਰਨ ਦਾ ਪਹਿਲਾਂ ਪੜਾਅ ਸ਼ੁਰੂ ਹੋਣ ਤੋਂ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ।


author

Tanu

Content Editor

Related News