ਮਹਾਰਾਸ਼ਟਰ 'ਚ ਕੋਰੋਨਾ ਦਾ ਹੁਣ ਤਕ ਟੁੱਟਿਆ ਰਿਕਾਰਡ, ਇਕ ਦਿਨ 'ਚ ਵਧੇ 552 ਮਰੀਜ਼

04/20/2020 1:42:52 AM

ਮੁੰਬਈ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ ਪਰ ਇਸ ਜਾਨਲੇਵਾ ਮਹਾਮਾਰੀ ਨੇ ਮਹਾਰਾਸ਼ਟਰ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਮਹਾਰਾਸ਼ਟਰ 'ਚ ਬੀਤੇ 24 ਘੰਟੇ 'ਚ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਣੇ ਆਏ ਹਨ। ਮਹਾਰਾਸ਼ਟਰ ਦੇ ਅਲੱਗ- ਅਲੱਗ ਹਿੱਸਿਆਂ 'ਚ ਬੀਤੇ 24 ਘੰਟਿਆਂ ਦੇ ਅੰਦਰ 552 ਨਵੇਂ ਕੋਰੋਨਾ ਪਾਜ਼ੀਟਿਵ ਦੀ ਪਹਿਚਾਣ ਕੀਤੀ ਗਈ ਹੈ ਜਦਕਿ ਇਸ ਦੌਰਾਨ ਬੀਮਾਰੀ ਦੀ ਵਜ੍ਹਾ ਨਾਲ 12 ਲੋਕਾਂ ਜੀ ਮੌਤ ਹੋ ਗਈ ਹੈ। ਹੁਣ ਤਕ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕੁਲ 223 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਮਹਾਰਾਸ਼ਟਰ 'ਚ ਕੁਲ ਕੋਰੋਨ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆਂ 4200 ਤਕ ਪਹੁੰਚ ਚੁੱਕੀ ਹੈ। ਰਾਜਧਾਨੀ ਮੁੰਬਈ 'ਚ ਹੀ 2724 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਰਫ ਰਾਜਧਾਨੀ ਮੁੰਬਈ 'ਚ ਇਹ ਜਾਨਲੇਵਾ ਵਾਇਰਲ 132 ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਚੁੱਕਿਆ ਹੈ। ਹਾਲਾਂਕਿ ਰਾਹਤ ਦੀ ਖਬਰ ਇਹ ਹੈ ਕਿ 507 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਵੀ ਜਿੱਤੀ ਹੈ ਤੇ ਉਹ ਇਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ।


Gurdeep Singh

Content Editor

Related News