ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ ਦਾ ਨਵਾਂ ਵੈਰੀਐਂਟ JN.1, ਜਾਣੋ ਲੱਛਣ ਤੇ ਬਚਾਅ ਦੇ ਉਪਾਅ
Thursday, Dec 21, 2023 - 06:34 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ JN.1 ਦੇ ਵੱਧਦੇ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਅਤੇ WHO ਵਲੋਂ ਬਚਾਅ ਲਈ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। ਮੌਜੂਦਾ ਸਮੇਂ ਵਿਚ ਭਾਰਤ ਦੇ ਕੇਰਲ, ਗੋਆ ਅਤੇ ਮਹਾਰਾਸ਼ਟਰ 'ਚ ਵੀ ਇਸ ਨਵੇਂ ਵੈਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਕੋਰੋਨਾ ਕਾਰਨ ਦੇਸ਼ 'ਚ ਇਕ ਵਾਰ ਫਿਰ ਵਿਗੜ ਸਕਦੇ ਹਨ ਹਾਲਾਤ, ਸਿਹਤ ਮੰਤਰੀ ਨੇ ਸੂਬਿਆਂ ਨੂੰ ਕੀਤਾ ਅਲਰਟ
ਮਾਹਰਾਂ ਦੀ ਮੰਨੀਏ ਤਾਂ ਕੋਰੋਨਾ ਦਾ ਇਹ ਨਵਾਂ ਵੈਰੀਐਂਟ JN.1 ਕੋਰੋਨਾ ਦੇ ਪੁਰਾਣੇ ਵੈਰੀਐਂਟ ਓਮੀਕ੍ਰੋਨ ਦਾ ਸਬ-ਵੈਰੀਐਂਟ ਹੈ। ਲਿਹਾਜ਼ਾ ਇਸ ਦੇ ਤੇਜ਼ੀ ਨਾਲ ਫੈਲਣ ਦੀਆਂ ਸੰਭਾਵਨਾਵਾਂ ਲਗਾਤਾਰ ਬਣੀਆਂ ਹੋਈਆਂ ਹਨ। ਸਰਦੀਆਂ ਦੇ ਦਿਨਾਂ ਵਿਚ ਇਹ ਵੈਰੀਐਂਟ ਤੇਜ਼ੀ ਨਾਲ ਪੈਰ ਪਸਾਰਦਾ ਹੈ। ਸਿਹਤ ਮਾਹਰ ਲਗਾਤਾਰ ਲੋਕਾਂ ਨੂੰ ਇਸ ਬੀਮਾਰੀ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਹਨ।
ਕੋਰੋਨਾ ਦੇ ਨਵੇਂ ਵੈਰੀਐਂਟ JN.1 ਦੇ ਲੱਛਣ
ਤੇਜ਼ ਬੁਖ਼ਾਰ
ਗਲੇ 'ਚ ਖ਼ਰਾਸ਼
ਨੱਕ ਵਹਿਣਾ
ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਦੇਸ਼ ਦੇ ਇਨ੍ਹਾਂ ਤਿੰਨ ਸੂਬਿਆਂ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਦਾ ਸਬ-ਵੈਰੀਐਂਟ JN.1
ਨਵੇਂ ਵੈਰੀਐਂਟ ਤੋਂ ਬਚਣ ਦੇ ਉਪਾਅ
ਇਹ ਵਾਇਰਸ ਕਾਫੀ ਆਸਾਨੀ ਨਾਲ ਲੋਕਾਂ ਵਿਚਾਲੇ ਫੈਲ ਸਕਦਾ ਹੈ। ਅਜਿਹੀ ਸਥਿਤੀ 'ਚ ਕੋਰੋਨਾ ਦੌਰਾਨ ਫਾਲੋਅ ਹੋਣ ਵਾਲੇ ਸਾਰੇ ਦਿਸ਼ਾ-ਨਿਰਦੇਸ਼ ਨੂੰ ਆਪਣੀ ਰੂਟੀਨ 'ਚ ਸ਼ਾਮਲ ਕਰੋ।
ਬਿਨਾਂ ਮਾਸਕ ਦੇ ਘਰ ਤੋਂ ਬਾਹਰ ਨਾ ਜਾਓ। ਇਸ ਤੋਂ ਤੁਸੀਂ ਹਵਾ ਜ਼ਰੀਏ ਵਾਇਰਸ ਦੇ ਲਾਗ ਤੋਂ ਬਚ ਸਕਦੇ ਹੋ।
ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ- ਟੂਥਬਰਸ਼, ਕੰਘੀ ਆਦਿ ਕਿਸੇ ਦੂਜੇ ਨਾਲ ਸਾਂਝੀ ਨਾ ਕਰੋ। ਇਸ ਨਾਲ ਲਾਗ ਦਾ ਖ਼ਤਰਾ ਵੱਧ ਸਕਦਾ ਹੈ।
ਆਪਣੇ ਹੱਥਾਂ ਨੂੰ ਵਾਰ-ਵਾਰ ਧੋਦੇ ਰਹੋ ਅਤੇ ਕਿਸੇ ਚੀਜ਼ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਜ਼ਰੂਰ ਲਾਓ।
ਭੀੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚੋ। ਲੋਕਾਂ ਨਾਲ ਹੱਥ ਮਿਲਾਉਣ ਅਤੇ ਵਿਆਹ 'ਚ ਸ਼ਾਮਲ ਹੋਣ ਤੋਂ ਬਚੋ।
ਜੇਕਰ ਤੁਹਾਨੂੰ ਕੋਰੋਨਾ ਦੇ ਲੱਛਣ ਦਿੱਸਦੇ ਹਨ ਤਾਂ ਬਿਨਾਂ ਦੇਰ ਕੀਤੇ ਤੁਰੰਤ ਕਿਸੇ ਚੰਗੇ ਡਾਕਟਰ ਦੀ ਸਲਾਹ ਲਵੋ।
ਇਹ ਵੀ ਪੜ੍ਹੋ- ਫਿਰ ਡਰਾਉਣ ਲੱਗਾ ਕੋਰੋਨਾ, ਨਵਾਂ ਵੈਰੀਐਂਟ ਸਾਹਮਣੇ ਆਉਣ ਮਗਰੋਂ ਕੇਂਦਰ ਨੇ ਜਾਰੀ ਕੀਤੀ ਐਡਵਾਈਜ਼ਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8