ਕੋਵਿਡ-19: ਮਹਾਰਾਸ਼ਟਰ ਤੋਂ ਬਾਅਦ ਮੱਧ ਪ੍ਰਦੇਸ਼ ''ਚ ਹੋਈ ਆਕਸੀਜਨ ਦੀ ਕਿੱਲਤ

Wednesday, Apr 14, 2021 - 11:06 PM (IST)

ਕੋਵਿਡ-19: ਮਹਾਰਾਸ਼ਟਰ ਤੋਂ ਬਾਅਦ ਮੱਧ ਪ੍ਰਦੇਸ਼ ''ਚ ਹੋਈ ਆਕਸੀਜਨ ਦੀ ਕਿੱਲਤ

ਭੋਪਾਲ - ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ਵਿੱਚ ਸਿਹਤ ਸੇਵਾਵਾਂ ਨੂੰ ਠੀਕ ਕਰਣ ਲਈ ਸਰਕਾਰ ਵੱਲੋਂ ਕਾਫੀ ਕੋਸ਼ਿਸ਼ ਕੀਤੀ ਜਾ ਰੀਹ ਹੈ ਪਰ ਆਕਸੀਜਨ ਦੀ ਕਿੱਲਤ ਨੇ ਲੋਕਾਂ ਦੇ ਸਾਹਮਣੇ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਮਹਾਰਾਸ਼ਟਰ ਵਿੱਚ ਵੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਣ ਕਾਰਨ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋ ਗਈ ਹੈ।

ਮੱਧ ਪ੍ਰਦੇਸ਼ ਸਰਕਾਰ ਦਾਅਵਾ ਕਰ ਰਹੀ ਹੈ ਕਿ ਹਸਪਤਾਲ ਨੂੰ ਦੁੱਗਣੀ ਮਾਤਰਾ ਵਿੱਚ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। 8 ਅਪ੍ਰੈਲ ਨੂੰ 130 ਮੀਟਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ, ਤਾਂ ਉਥੇ ਹੀ 12 ਅਪ੍ਰੈਲ ਨੂੰ 267 ਮੀਟਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ। ਹਾਲਾਂਕਿ ਮੰਗ ਬਹੁਤ ਜ਼ਿਆਦਾ ਹੈ। ਉਥੇ ਹੀ ਭੋਪਾਲ ਦੇ ਇੱਕ ਹਸਪਤਾਲ ਨੇ ਤਾਂ ਪਹਿਲਾਂ ਤੋਂ ਹੀ ਆਕਸੀਜਨ ਦੀ ਕਿੱਲਤ ਦੱਸਦੇ ਹੁਏ ਗੰਭੀਰ ਮਰੀਜ਼ਾਂ ਨੂੰ ਦਾਖਲ ਕਰਣਾ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਕੰਮ ਕਰਨ ਵਾਲੀਆਂ ਔਰਤਾਂ ਨੂੰ ਮਹਾਰਾਸ਼ਟਰ ਸਰਕਾਰ ਦਾ ਤੋਹਫਾ, ਬਣਾਏਗੀ 450 ਕਮਰਿਆਂ ਦਾ ਹੋਸਟਲ

ਰਾਇਸੇਨ ਜ਼ਿਲ੍ਹੇ ਦੇ ਸਿਟੀ ਹਸਪਤਾਲ ਨੇ ਡਿਮਾਂਡ ਮੁਤਾਬਕ ਆਕਸੀਜਨ ਨਾ ਮਿਲਣ 'ਤੇ ਗੰਭੀਰ ਮਰੀਜ਼ਾਂ ਨੂੰ ਦਾਖਲ ਕਰਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਰਕਾਰ ਵੱਲੋਂ ਆਕਸੀਜਨ ਦੀ ਸਪਲਾਈ ਭਰਪੂਰ ਉਪਲੱਬਧ ਕਰਾਉਣ ਦੇ ਦਾਅਵੇ ਦੇ ਬਾਵਜੂਦ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਿਮਾਂਡ ਮੁਤਾਬਕ ਸਿਰਫ਼ 30 ਫ਼ੀਸਦੀ ਹੀ ਆਕਸੀਜਨ ਦੀ ਸਪਲਾਈ ਮਿਲ ਰਹੀ ਹੈ। ਆਕਸੀਜਨ ਦੀ ਕਮੀ ਹੋਣ ਕਾਰਨ ਛੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News