ਸਰਹੱਦ ਸੀਲ ਹੋਣ ਕਾਰਨ ਮੁਸ਼ਕਿਲਾਂ 'ਚ ਫਸੀਆਂ ਨਰਸਾਂ, ਪ੍ਰਿਯੰਕਾ ਗਾਂਧੀ ਨੇ ਕੀਤੀ ਇਹ ਮੰਗ

Wednesday, Apr 22, 2020 - 04:55 PM (IST)

ਸਰਹੱਦ ਸੀਲ ਹੋਣ ਕਾਰਨ ਮੁਸ਼ਕਿਲਾਂ 'ਚ ਫਸੀਆਂ ਨਰਸਾਂ, ਪ੍ਰਿਯੰਕਾ ਗਾਂਧੀ ਨੇ ਕੀਤੀ ਇਹ ਮੰਗ

ਨਵੀਂ ਦਿੱਲੀ-ਕੋਰੋਨਾ ਦੇ ਵੱਧ ਰਹੇ ਕਹਿਰ ਕਾਰਨ ਦਿੱਲੀ-ਨੋਇਡਾ ਅਤੇ ਗਾਜੀਆਬਾਦ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਨਾਲ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਨਰਸਾਂ ਨੂੰ ਕਰਨਾ ਪੈ ਰਿਹਾ ਹੈ। ਆਲ ਇੰਡੀਆ ਨਰਸ ਫੈਡਰੇਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਸ਼ੇਅਰ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

PunjabKesari

ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਭਾਵ ਬੁੱਧਵਾਰ ਨੂੰ ਟਵਿੱਟਰ 'ਤੇ ਲਿਖਿਆ, "ਐੱਨ.ਸੀ.ਆਰ 'ਚ ਰਹਿਣ ਵਾਲੀਆਂ ਸਾਡੀਆਂ ਬਹੁਤ ਸਾਰੀਆਂ ਨਰਸਾਂ ਰੋਜ਼ ਡਿਊਟੀ ਕਰਨ ਦਿੱਲੀ ਆਉਂਦੀਆਂ ਹਨ। ਨਰਸਾਂ ਦੇ ਸੰਗਠਨ ਆਲ ਇੰਡੀਆ ਨਰਸ ਫੈਡਰੇਸ਼ਨ ਨੇ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਰਸਾਂ ਨੂੰ ਯੂ.ਪੀ-ਦਿੱਲੀ ਸਰਹੱਦ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕ੍ਰਿਪਾ ਕਰਕੇ ਇਸ ਮਾਮਲੇ 'ਤੇ ਧਿਆਨ ਦਿਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਸਿਹਤ ਮੰਤਰੀ ਡਾ. ਹਰਸ਼ਵਰਧਨ।"

ਆਲ ਇੰਡੀਆ ਨਰਸ ਫੈਡਰੇਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ 'ਚ ਕਿਹਾ, "ਕਲ ਯੂ.ਪੀ. ਪੁਲਸ ਨੇ ਸਾਨੂੰ ਰੋਕ ਲਿਆ ਹੈ। ਇੱਥੋ ਤੱਕ ਕਿ ਜਿਹੜੀਆਂ ਕਾਰਾਂ ਖੁਦ ਨਰਸਾਂ ਚਲਾ ਰਹੀਆਂ ਸੀ, ਉਨ੍ਹਾਂ ਨੂੰ ਰੋਕ ਲਿਆ ਗਿਆ ਸੀ। ਆਈ.ਡੀ. ਕਾਰਡ ਦਿਖਾਉਣ ਤੋਂ ਬਾਅਦ ਵੀ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਸਾਡੇ ਤਰ੍ਹਾਂ ਹੀ ਡਾਕਟਰ ਅਤੇ ਬਾਕੀ ਮੈਡੀਕਲ ਸਟਾਫ ਦੇ ਨਾਲ ਵਰਤਾਓ ਕੀਤਾ ਜਾ ਰਿਹਾ ਹੈ।"

ਨਰਸਾਂ ਨੇ ਇਹ ਵੀ ਦੱਸਿਆ, "ਪੁਲਸ ਵੱਲੋਂ ਸਭ ਤੋਂ ਜ਼ਿਆਦਾ ਤੰਗ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਸਮੇਂ ਕੀਤਾ ਜਾਂਦਾ ਹੈ, ਜਦੋਂ ਉਨ੍ਹਾਂ ਨੂੰ ਲੈਣ ਜਾਂ ਛੱਡਣ ਆਉਂਦੇ ਹਨ। ਪੁਲਸ ਵੱਲੋਂ ਨਰਸਾਂ ਦੇ ਆਈ.ਡੀ. ਕਾਰਡ ਦੀ ਫੋਟੋਕਾਪੀ ਜਾਂ ਹਸਪਤਾਲ ਵੱਲੋਂ ਜਾਰੀ ਕਾਗਜ਼ਾਤ ਨੂੰ ਦੇਖਣ ਤੋਂ ਮਨਾ ਕੀਤਾ ਜਾ ਰਿਹਾ ਹੈ। ਇਹ ਸਾਰਾ ਉਦੋਂ ਤੋਂ ਹੋ ਰਿਹਾ ਹੈ, ਜਦੋਂ ਗਾਜੀਆਬਾਦ ਅਤੇ ਨੋਇਡਾ 'ਚ ਕੋਰੋਨਾ ਦੇ ਮਾਮਲੇ ਵਧੇ ਹਨ।" ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦੇ ਹੋਏ ਨਰਸਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇ।


author

Iqbalkaur

Content Editor

Related News