CM ਅਸ਼ੋਕ ਗਹਿਲੋਤ ਦੀ ਪਤਨੀ ਨੂੰ ਹੋਇਆ ਕੋਰੋਨਾ, ਮੁੱਖ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ

Wednesday, Apr 28, 2021 - 09:09 PM (IST)

CM ਅਸ਼ੋਕ ਗਹਿਲੋਤ ਦੀ ਪਤਨੀ ਨੂੰ ਹੋਇਆ ਕੋਰੋਨਾ, ਮੁੱਖ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ

ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਪਤਨੀ ਸੁਨੀਤਾ ਗਹਿਲੋਤ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ। ਮੁੱਖ ਮੰਤਰੀ ਗਹਿਲੋਤ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ਮੇਰੀ ਪਤਨੀ ਸੁਨੀਤਾ ਗਹਿਲੋਤ ਕੋਰੋਨਾ ਪਾਜ਼ੇਟਿਵ ਪਾਈ ਗਈਆਂ ਹਨ। ਪ੍ਰੋਟੋਕਾਲ ਦੇ ਅਨੁਸਾਰ ਘਰ ਵਿੱਚ ਹੀ ਇਕਤਾਂਵਾਵ ਵਿੱਚ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ- ਕੋਰੋਨਾ ਕਾਰਨ BJP ਦੇ ਤੀਜੇ ਵਿਧਾਇਕ ਦਾ ਦਿਹਾਂਤ, ਨਵਾਬਗੰਜ ਤੋਂ MLA ਕੇਸਰ ਸਿੰਘ ਨੇ ਤੋੜਿਆ ਦਮ 

ਗਹਿਲੋਤ ਦੇ ਅਨੁਸਾਰ, ਹੁਣ ਮੈਂ ਇਕਾਂਤਵਾਸ ਵਿੱਚ ਰਹਿ ਕੇ ਡਾਕਟਰਾਂ ਅਤੇ ਅਧਿਕਾਰੀਆਂ ਨਾਲ ਸ਼ਾਮ 8.30 ਵਜੇ ਰੋਜ਼ਾਨਾ ਹੋਣ ਵਾਲੀ ਕੋਵਿਡ ਸਮੀਖਿਆ ਬੈਠਕ ਕਰਾਂਗਾ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 16,613 ਨਵੇਂ ਮਾਮਲੇ ਆਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News