ਕੋਰੋਨਾ ਇਨਫੈਕਟ: ਰਾਸ਼ਟਰਪਤੀ ਕੋਵਿੰਦ ਕਰਵਾਉਣਗੇ ਮੈਡੀਕਲ ਚੈਕਅਪ, ਸਾਰੀਆਂ ਬੈਠਕਾਂ ਕੀਤੀਆਂ ਰੱਦ

Friday, Mar 20, 2020 - 09:00 PM (IST)

ਕੋਰੋਨਾ ਇਨਫੈਕਟ: ਰਾਸ਼ਟਰਪਤੀ ਕੋਵਿੰਦ ਕਰਵਾਉਣਗੇ ਮੈਡੀਕਲ ਚੈਕਅਪ, ਸਾਰੀਆਂ ਬੈਠਕਾਂ ਕੀਤੀਆਂ ਰੱਦ

ਨਵੀਂ ਦਿੱਲੀ — ਦੇਸ਼ 'ਚ ਕੋਰੋਨਾ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣਾ ਮੈਡੀਕਲ ਚੈਕਅਪ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਆਪਣੀਆਂ ਸਾਰੀਆਂ ਬੈਠਕਾਂ ਨੂੰ ਰੱਦ ਕਰ ਦਿੱਤਾ ਹੈ। ਦੱਸਯਯੋਗ ਹੈ ਕਿ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਪਾਰਟੀ 'ਚ ਸ਼ਾਮਲ ਹੋਏ ਭਾਜਪਾ ਸੰਸਦ ਮੈਂਬਰ ਅਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਬੇਟੇ ਦੁਸ਼ਯੰਤ ਸਿੰਘ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਰਾਸ਼ਟਰਪਤੀ ਕੋਵਿੰਦ ਨੇ ਦੁਸ਼ਯੰਤ ਨਾਲ ਹੱਥ ਨਹੀਂ ਮਿਲਿਆ ਸੀ। ਹੱਥ ਜੋੜਕੇ ਨਮਸਤੇ ਸਵੀਕਾਰ ਕੀਤਾ ਸੀ।


author

Inder Prajapati

Content Editor

Related News