ਕੋਰੋਨਾ ਨੇ ਫਿਰ ਫੜੀ ਰਫ਼ਤਾਰ, 24 ਘੰਟਿਆਂ ’ਚ ਆਏ 40 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, 338 ਮੌਤਾਂ

Thursday, Sep 09, 2021 - 11:05 AM (IST)

ਕੋਰੋਨਾ ਨੇ ਫਿਰ ਫੜੀ ਰਫ਼ਤਾਰ, 24 ਘੰਟਿਆਂ ’ਚ ਆਏ 40 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, 338 ਮੌਤਾਂ

ਨਵੀਂ ਦਿੱਲੀ– ਕੋਰੋਨਾ ਦੀ ਤੀਜੀ ਲਹਿਰ ਦੀ ਸ਼ੰਕਾ ਦਰਮਿਆਨ ਵੀਰਵਾਰ ਨੂੰ ਬੁੱਧਵਾਰ ਦੇ ਮੁਕਾਬਲੇ 5 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਮੁਤਾਬਕ, ਬੀਤੇ 24 ਘੰਟਿਆਂ ’ਚ ਕੋਰੋਨਾ ਦੇ 43,263 ਮਾਮਲੇ ਸਾਹਮਣੇ ਆਏ ਹਨ ਅਤੇ 338 ਲੋਕਾਂ ਦੀ ਮੌਤ ਹੋ ਗਈ। ਉਥੇ ਹੀ 40,567 ਮਰੀਜ਼ ਠੀਕ ਹੋ ਕੇ ਘਰ ਪਰਤੇ ਗਏ ਹਨ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਗਿਣਤੀ 3,93,614 ਹੈ। ਉਥੇ ਹੀ ਦੇਸ਼ ’ਚ ਕੁੱਲ ਮ੍ਰਿਤਕਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ 4,41,749 ਹੋ ਗਈ ਹੈ ਅਤੇ ਹੁਣ ਤਕ ਕੁੱਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 3,23,04,618 ਹੋ ਗਈ ਹੈ। 

 

8 ਸਤੰਬਰ ਤਕ 71 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟਿਕਾਕਰਨ ਕੀਤਾ ਗਿਆ
ਕੇਂਦਰੀ ਸਿਹਤ ਮੰਤਰਾਲਾ ਮੁਤਾਬਕ, 8 ਸਤੰਬਰ ਤਕ ਦੇਸ਼ ਭਰ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਟੀਕਾਕਰਨ ਦੀਆਂ 86,51,701 ਡੋਜ਼ ਲਗਾਈਆਂ ਗਈਆਂ ਜਿਸ ਤੋਂ ਬਾਅਦ ਕੁੱਲ ਟੀਕਾਕਰਨ ਦਾ ਅੰਕੜਾ 71,65,97,428 ਹੋ ਗਿਆ ਹੈ। 


author

Rakesh

Content Editor

Related News