ਦੇਸ਼ ''ਚ ਇਸ ਵੇਲੇ 9.1 ਫੀਸਦੀ ਦੇ ਹਿਸਾਬ ਨਾਲ ਦੁਗਣੇ ਹੋ ਰਹੇ ਕੋਰੋਨਾ ਦੇ ਮਾਮਲੇ
Saturday, Apr 25, 2020 - 08:55 PM (IST)
ਨਵੀਂ ਦਿੱਲੀ - ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਦੇ ਦੁਗਣੇ ਹੋਣ ਦੀ ਔਸਤਨ ਦਰ ਫਿਲਹਾਲ 9.1 ਪ੍ਰਤੀਦਿਨ ਹੈ। ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਨੀਵਾਰ ਸਵੇਰੇ 8 ਵਜੇ ਤੱਕ ਦੇਸ਼ ਵਿਚ ਨਵੇਂ ਮਾਮਲਿਆਂ ਵਿਚ ਵਾਧਾ ਦਰ 6 ਫੀਸਦੀ ਦਰਜ ਕੀਤੀ ਗਈ ਹੈ, ਜੋ ਦੇਸ਼ ਦੇ 100 ਮਾਮਲਿਆਂ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਹਰ ਰੋਜ਼ ਦੇ ਆਧਾਰ 'ਤੇ ਸਭ ਤੋਂ ਘੱਟ ਵਾਧਾ ਦਰ ਹੈ। ਇਸ ਵੇਲੇ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 3.1 ਫੀਸਦੀ ਹੈ ਜਦਕਿ ਮਰੀਜ਼ਾਂ ਦੇ ਵਾਇਰਸ ਮੁਕਤ ਹੋਣ ਦੀ ਦਰ 20 ਫੀਸਦੀ ਤੋਂ ਜ਼ਿਆਦਾ ਹੈ, ਜਿਹੜੀ ਜ਼ਿਆਦਾਤਰ ਦੇਸ਼ਾਂ ਦੀ ਤੁਲਨਾ ਵਿਚ ਚੰਗੀ ਹੈ ਅਤੇ ਇਸ ਨੂੰ ਦੇਸ਼ ਵਿਚ ਲਾਕਡਾਊਨ ਦੇ ਸਕਾਰਤਾਮਕ ਪ੍ਰਭਾਵ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।
ਕੋਵਿਡ-19 'ਤੇ ਐਮਪਾਵਰਡ ਗਰੁੱਪ ਆਫ ਮਿਨੀਸਟਰ (ਜੀ. ਓ. ਐਮ.) ਦੀ ਕੇਂਦਰੀ ਮੰਤਰੀ ਹਰਸ਼ਨਵਰਧਨ ਦੀ ਅਗਵਾਈ ਵਿਚ ਸ਼ਨੀਵਾਰ ਨੂੰ ਹੋਈ 13ਵੀਂ ਬੈਠਕ ਵਿਚ ਇਹ ਜਾਣਕਾਰੀ ਦਿੱਤੀ ਗਈ। ਜੀ. ਓ. ਐਮ. ਨੂੰ ਕੋਵਿਡ-19 ਦਾ ਇਲਾਜ ਕਰ ਰਹੇ ਵਿਸ਼ੇਸ਼ ਹਸਪਤਾਲਾਂ ਦਾ ਰਾਜ-ਪੱਖੀ ਬਿਊਰਾ ਦਿੱਤਾ ਗਿਆ। ਨਾਲ ਹੀ, ਵਿਅਕਤੀਗਤ ਸੁਰੱਖਿਆ ਉਪਕਰਣ (ਪੀ. ਪੀ. ਈ. ਕਿੱਟ), ਐਨ. 95 ਮਾਸਕ, ਦਵਾਈਆਂ, ਵੈਂਟੀਲੇਟਰ ਅਤੇ ਆਕਸਜੀਨ ਸਲੰਡਰ ਸਮੇਤ ਹੋਰ ਦੀ ਉਪਲੱਬਧਤਾ ਦੀ ਵੀ ਜਾਣਕਾਰੀ ਦਿੱਤੀ ਗਈ।
ਸਵਦੇਸ਼ੀ ਮਾਸਕ, ਪੀ. ਪੀ. ਈ. ਕਿੱਟਾਂ, ਵੈਂਟੀਲੇਟਰ ਦਾ ਉਤਪਾਦਨ ਤੇਜ਼
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਇਕ ਲੱਖ ਤੋਂ ਜ਼ਿਆਦਾ ਕਿੱਟਾਂ ਅਤੇ ਐਨ 95 ਮਾਸਕ ਹਰ ਰੋਜ਼ ਬਣ ਰਹੇ ਹਨ। ਪੀ. ਪੀ. ਈ. ਕਿੱਟਾਂ ਦੇ 104 ਸਵਦੇਸ਼ੀ ਨਿਰਮਾਤਾ ਅਤੇ ਐਨ 95 ਮਾਸਕ ਦੇ 3 ਨਿਰਮਾਤਾ ਹਨ। ਸਵਦੇਸ਼ੀ ਨਿਰਮਾਤਾਵਾਂ ਦੇ ਜ਼ਰੀਏ ਵੈਂਟੀਲੇਟਰ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ ਅਤੇ 9 ਨਿਰਮਾਤਾਵਾਂ ਨੂੰ 59,000 ਤੋਂ ਜ਼ਿਆਦਾ ਇਕਾਈਆਂ ਲਈ ਆਰਡਰ ਦਿੱਤੇ ਗਏ ਹਨ।