ਮੁੰਬਈ ''ਚ ਬੇਕਾਬੂ ਹੋਇਆ ਕੋਰੋਨਾ, 24 ਘੰਟਿਆਂ ''ਚ ਸਾਹਮਣੇ ਆਏ 15,166 ਨਵੇਂ ਮਾਮਲੇ
Wednesday, Jan 05, 2022 - 11:07 PM (IST)

ਮੁੰਬਈ-ਦੇਸ਼ 'ਚ ਵਧਦੇ ਕੋਰੋਨਾ ਦੇ ਮਾਮਲਿਆਂ ਨੇ ਸੂਬਾ ਸਰਕਾਰਾਂ ਦੀ ਚਿੰਤਾ ਨੂੰ ਇਕ ਵਾਰ ਫਿਰ ਤੋਂ ਵਧਾ ਦਿੱਤਾ ਹੈ। ਇਸ ਦਰਮਿਆਨ, ਮੁੰਬਈ 'ਚ ਅੱਜ ਕੋਰੋਨਾ ਦਾ ਧਮਾਕਾ ਹੋਇਆ ਹੈ। ਅੱਜ ਮੁੰਬਈ 'ਚ ਬੀਤੇ 24 ਘੰਟਿਆਂ 'ਚ ਕੋਵਿਡ-19 ਦੇ 15,166 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸੂਬੇ 'ਚ ਇਸ ਸਮੇਂ ਕੁੱਲ 61,923 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਨੇ ਇਹ ਅੰਕੜੇ ਜਾਰੀ ਕੀਤੇ ਹਨ।ਸਿਹਤ ਵਿਭਾਗ ਦੇ ਜਾਰੀ ਅੰਕੜਿਆਂ ਦੀ ਮੰਨੀਏ ਤਾਂ ਸੂਬੇ 'ਚ ਕੁੱਲ 16,384 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ 'ਚ 89 ਦਿਨਾਂ ਬਾਅਦ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ :2022 'ਚ ਨੌਕਰੀਆਂ ਬਾਰੇ ਚੰਨੀ ਤੇ ਕਾਂਗਰਸੀ ਫ਼ਿਕਰ ਨਾ ਕਰਨ, ਇਹ ਜ਼ਿੰਮੇਵਾਰੀ 'ਆਪ' ਨਿਭਾਏਗੀ : ਹਰਪਾਲ ਚੀਮਾ
ਦੇਸ਼ 'ਚ ਓਮੀਕ੍ਰੋਨ ਦੇ 2 ਹਜ਼ਾਰ ਤੋਂ ਵਧ ਮਾਮਲੇ
ਓਮੀਕ੍ਰੋਨ ਦੀ ਗੱਲ ਕਰੀਏ ਤਾਂ ਦੇਸ਼ 'ਚ ਇਸ ਵੇਰੀਐਂਟ ਦੇ ਮਰੀਜ਼ਾਂ ਦੀ ਗਿਣਤੀ 2000 ਤੋਂ ਪਾਰ ਹੋ ਚੁੱਕੀ ਹੈ। ਹੁਣ ਤੱਕ ਕੁੱਲ 2,135 ਮਾਮਲੇ ਦਰਜ ਕੀਤੇ ਗਏ ਹਨ। ਇਹ ਸਾਰੇ ਮਾਮਲੇ 24 ਸੂਬਿਆਂ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 653 ਅਤੇ ਦਿੱਲੀ 'ਚ 464 ਮਾਮਲੇ ਹਨ। ਹਾਲਾਂਕਿ, ਇਨ੍ਹਾਂ 'ਚੋਂ 828 ਓਮੀਕ੍ਰੋਨ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ :PM ਮੋਦੀ ਦੀ ਰੱਦ ਹੋਈ ਰੈਲੀ ਨੂੰ ਲੈ ਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।