ਕੋਰੋਨਾ ਸਦੀ ਦਾ ਸਭ ਤੋਂ ਕਮਜ਼ੋਰ ਵਾਇਰਸ: ਸੀ.ਐੱਮ. ਯੋਗੀ

06/20/2020 11:23:37 PM

ਲਖਨਉ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਕੋਰੋਨਾ ਨੂੰ ਸਦੀ ਦਾ ਸਭ ਤੋਂ ਕਮਜ਼ੋਰ ਵਾਇਰਸ ਦੱਸਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ ਹੈ ਇਸ ਲਈ ਇਸ ਇਨਫੈਕਸ਼ਨ ਤੋਂ ਖੁਦ ਨੂੰ ਬਚਾਉਣਾ ਹੋਵੇਗਾ। ਯੋਗੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਦੀ ਸ਼ਾਮ ਮਹਾਰਾਣਾ ਪ੍ਰਤਾਪ ਸਿੱਖਿਆ ਪ੍ਰੀਸ਼ਦ ਅਤੇ ਮਹਾਯੋਗੀ ਗੋਰਕਸ਼ਨਾਥ ਯੋਗ ਸੰਸਥਾਨ ਵਲੋਂ ਯੋਗ 'ਤੇ ਆਯੋਜਿਤ ਆਨਲਾਈਨ ਵਰਕਸ਼ਾਪ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਕੋਰੋਨਾ ਤੋਂ ਘਬਰਾਉਣਾ ਨਹੀਂ। ਇਸ ਸਦੀ ਦਾ ਇਹ ਸਭ ਤੋਂ ਕਮਜ਼ੋਰ (ਵਾਇਰਸ) ਹੈ। ਸਿਰਫ ਇਸ ਦੇ ਇਨਫੈਕਸ਼ਨ ਦੀ ਰਫ਼ਤਾਰ ਤੇਜ਼ ਹੈ। ਇਸ ਸੰਕਰਮਣ ਤੋਂ ਖੁਦ ਨੂੰ ਬਚਾਉਣਾ ਹੋਵੇਗਾ।

ਉਨ੍ਹਾਂ ਕਿਹਾ, ਖਾਸਕਰ ਬੱਚੇ, ਬਜ਼ੁਰਗ ਅਤੇ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ, ਉਹ ਇਸ ਇਨਫੈਕਸ਼ਨ ਦੇ ਪ੍ਰਤੀ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹਨ। ਲਿਹਾਜਾ ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਯੋਗੀ ਨੇ ਕਿਹਾ,‘‘ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਨਾਅਰੇ.... ਮਾਸਕ ਹੈ ਜ਼ਰੂਰੀ, ਦੋ ਗਜ ਦੀ ਦੂਰੀ.... ਨੂੰ ਜ਼ਰੂਰ ਯਾਦ ਰੱਖੋ ਅਤੇ ਇਸ 'ਤੇ ਅਮਲ ਵੀ ਕਰੋ। ਜੇਕਰ ਅਸੀਂ ਅਜਿਹਾ ਕਰ ਲਈਏ ਅਤੇ ਘਰ ਤੋਂ ਬਾਹਰ ਨਿਕਲਣ 'ਤੇ ਮਾਸਕ ਦਾ ਇਸਤੇਮਾਲ ਕਰੀਏ ਤਾਂ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸੰਸਾਰਿਕ ਪੱਧਰ 'ਤੇ ਸਭ ਦੇ ਜੀਵਨ 'ਚ ਬਦਲਾਅ ਆਇਆ ਹੈ ਅਤੇ ਸਾਨੂੰ ਬਦਲਾਅ ਦੇ ਇਸ ਦੌਰ 'ਚ ਤਕਨੀਕ ਦੇ ਮਹੱਤਵ ਨੂੰ ਸਮਝਣਾ ਹੋਵੇਗਾ ਅਜਿਹੇ 'ਚ ਜਿਨ੍ਹਾਂ ਲੋਕਾਂ ਨੇ ਸਮਾਂ ਅਤੇ ਤਕਨੀਕ ਦੋਵਾਂ ਦੇ ਮਹੱਤਵ ਨੂੰ ਸਮਝਿਆ, ਉਨ੍ਹਾਂ ਨੇ ਬਿਹਤਰ ਨਤੀਜੇ ਵੀ ਦਿੱਤੇ।

ਉਨ੍ਹਾਂ ਮੁਤਾਬਕ ਅੱਜ ਯੋਗ ਦਿਵਸ 200 ਤੋਂ ਜ਼ਿਆਦਾ ਦੇਸ਼ਾਂ 'ਚ ਮਨਾਇਆ ਜਾਂਦਾ ਹੈ ਜਿਸਦਾ ਮਤਲਬ ਇਹ ਵੀ ਹੈ ਕਿ ਇੰਨੇ ਦੇਸ਼ਾਂ ਤੋਂ ਆਪਣੀ ਵਿਰਾਸਤ ਦੇ ਜ਼ਰੀਏ ਭਾਰਤ ਆਤਮਿਕ ਸੰਵਾਦ ਵੀ ਬਣਾਉਂਦਾ ਹੈ। ਉਨ੍ਹਾਂ ਕਿਹਾ, ਹਾਲਾਤ ਦੇ ਕਾਰਨ ਯੋਗ ਦਾ ਇਹ ਪ੍ਰੋਗਰਾਮ ਇਸ ਵਾਰ ਸਾਮੂਹਕ ਰੂਪ ਨਾਲ ਸੰਭਵ ਨਹੀਂ। ਲਿਹਾਜਾ ਆਪਣੇ ਘਰਾਂ 'ਚ ਪਰਿਵਾਰ ਦੇ ਨਾਲ ਯੋਗ ਕਰੋ। ਕੀ ਕਰਣਾ ਹੈ ਕਿਵੇਂ ਕਰਣਾ ਹੈ, ਇਸ ਦੇ ਲਈ ਕੇਂਦਰੀ ਆਯੁਸ਼ ਮੰਤਰਾਲਾ ਨੇ ਇੱਕ ਕਾਮਨ ਯੋਗਾ ਪਲੇਟ ਪ੍ਰੋਟੋਕਾਲ ਜਾਰੀ ਕੀਤਾ ਹੈ। ਤੁਸੀਂ ਯੋਗ ਕਰਦੇ ਹੋਏ ਆਪਣੀ ਫੋਟੋ ਜਾਂ ਵੀਡੀਓ ਵੀ ਉਸ ਪਲੇਟਫਾਰਮ 'ਤੇ ਅਪਲੋਡ ਕਰ ਸਕਦੇ ਹੋ। ਕੇਂਦਰ ਅਤੇ ਸੂਬਾ ਸਰਕਾਰ ਵਧੀਆ ਯੋਗਾ ਅਭਿਆਸ ਕਰਣ ਵਾਲਿਆਂ ਨੂੰ ਪੁਰਸਕਾਰ ਵੀ ਦੇਵੇਗੀ। 


Inder Prajapati

Content Editor

Related News