ਦਿੱਲੀ ਸਰਕਾਰ ਤੋਂ ਹੋ ਗਈ ਵੱਡੀ ਗਲਤੀ, ਕੇਜਰੀਵਾਲ ਨੇ ਮੰਗੀ ਮੁਆਫੀ

11/26/2015 1:03:00 PM


ਨਵੀਂ ਦਿੱਲੀ— ਦਿੱਲੀ ਸਰਕਾਰ ਨੇ ''ਸੰਵਿਧਾਨ ਦਿਵਸ'' ''ਤੇ ਆਪਣੇ ਪ੍ਰਿੰਟ ਇਸ਼ਤਿਹਾਰਾਂ ਵਿਚ ਪ੍ਰਸਤਾਵਨਾ ''ਚੋਂ ''ਸਮਾਜਵਾਦੀ'' ਅਤੇ ''ਧਰਮਨਿਰਪੱਖ'' ਸ਼ਬਦ ਛੂਟ ਜਾਣ ''ਤੇ ਇਸ ਭੁੱਲ ਲਈ ਕੇਜਰੀਵਾਲ ਨੇ ਮੁਆਫੀ ਮੰਗੀ ਅਤੇ ਇਸ ''ਤੇ ਸਖਤ ਰੁਖ ਅਪਣਾਉਂਦੇ ਹੋਏ ਇਹ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ ਕਿ ਕੀ ਇਸ ਦੇ ਪਿੱਛੇ ਕਿਸੇ ਦੀ ਸ਼ਰਾਰਤ ਹੈ।
ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਸੰਵਿਧਾਨ ਪਾਸ ਕੀਤੇ ਜਾਣ ਦੀ ਯਾਦ ''ਚ ਅੰਗਰੇਜ਼ੀ ਇਸ਼ਤਿਹਾਰ ਛਪਵਾਏ ਹਨ, ਜੋ ਕਿ ਅੱਜ ਦੀਆਂ ਅਖਬਾਰਾਂ ਵਿਚ ਛਪੇ ਹਨ। ਇਨ੍ਹਾਂ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਦਾ ਵਿਸ਼ਾ ਵਸਤੂ ਲਿਖਿਆ ਹੋਇਆ ਹੈ ਪਰ ਇਸ ਦੀ ਵਿਸ਼ਾ ਵਸਤੂ ''ਚੋਂ ਦੋ ਸ਼ਬਦ ਗਾਇਬ ਹਨ। 
ਕੇਜਰੀਵਾਲ ਸਰਕਾਰ ਨੇ ਇਕ ਬਿਆਨ ''ਚ ਕਿਹਾ ਕਿ ਸਰਕਾਰ ਬੁੱਧਵਾਰ ਨੂੰ ਸੰਵਿਧਾਨ ਦਿਵਸ ਦੇ ਮੌਕੇ ''ਤੇ ਅੰਗਰੇਜ਼ੀ ਅਖਬਾਰਾਂ ''ਚ ਛਪੇ ਇਸ਼ਤਿਹਾਰਾਂ ''ਚ ਸ਼ਬਦਾਂ ਦੇ ਛੂਟ ਜਾਣ ਦੀ ਭੁੱਲ ਲਈ ਮੁਆਫੀ ਮੰਗਦੀ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਸਖਤ ਰੁਖ ਅਪਣਾਇਆ ਹੈ ਅਤੇ ਸੂਚਨਾ ਅਤੇ ਪ੍ਰਚਾਰ ਡਾਇਰੈਕਟਰ ਨੂੰ ਜਾਂਚ ਕਰਨ ਅਤੇ ਚਾਰ ਦਿਨਾਂ ਵਿਚ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। 
ਡਾਇਰੈਕਟਰ ਨੂੰ ਇਹ ਪਤਾ ਲਾਉਣ ਨੂੰ ਕਿਹਾ ਗਿਆ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਇੰਨੇ ਮਹੱਤਵਪੂਰਨ ਅੰਸ਼ ਕਿਵੇਂ ਛੂਟ ਗਏ। ਸਰਕਾਰ ਨੇ ਕਿਹਾ ਕਿ ਜਾਂਚ ਇਸ ਸੰਬੰਧ ''ਚ ਕੇਂਦਰਿਤ ਹੋਵੇਗੀ ਕਿ ਕਿਤੇ ਇਸ ਦੇ ਪਿੱਛੇ ਕਿਸੇ ਨੇ ਸ਼ਰਾਰਤ ਤਾਂ ਨਹੀਂ ਕੀਤੀ ਹੈ।


Tanu

News Editor

Related News