ਇਕ ਵਿਆਹ ਅਜਿਹਾ ਵੀ... ਨਾ ਮੰਤਰ, ਨਾ ਫੇਰੇ, ਸੰਵਿਧਾਨ ਨੂੰ ''ਸਾਕਸ਼ੀ'' ਮੰਨ ਕੇ ਇਕ-ਦੂਜੇ ਦੇ ਹੋਏ ਲਾੜਾ-ਲਾੜੀ

Wednesday, May 17, 2023 - 02:55 PM (IST)

ਇਕ ਵਿਆਹ ਅਜਿਹਾ ਵੀ... ਨਾ ਮੰਤਰ, ਨਾ ਫੇਰੇ, ਸੰਵਿਧਾਨ ਨੂੰ ''ਸਾਕਸ਼ੀ'' ਮੰਨ ਕੇ ਇਕ-ਦੂਜੇ ਦੇ ਹੋਏ ਲਾੜਾ-ਲਾੜੀ

ਨਾਹਨ- ਤੁਸੀਂ ਅਕਸਰ ਹਿੰਦੂ ਧਰਮ ਦੇ ਵਿਆਹ-ਸ਼ਾਦੀਆਂ ਵਿਚ ਪੰਡਤਾਂ ਵਲੋਂ ਵੈਦਿਕ ਮੰਤਰਾਂ ਦਾ ਉੱਚਾਰਣ ਕਰਦਿਆਂ ਵੇਖਿਆ ਹੋਵੇਗਾ। ਲਾੜਾ-ਲਾੜੀ ਅਗਨੀ ਨੂੰ 'ਸਾਕਸ਼ੀ' (ਗਵਾਹ) ਮੰਨ ਕੇ ਸੱਤ ਫੇਰੇ ਲੈਂਦੇ ਹਨ ਪਰ ਮੰਗਲਵਾਰ ਨੂੰ ਇਕ ਵਿਆਹ ਅਜਿਹਾ ਵੀ ਹੋਇਆ, ਜੋ ਚਰਚਾ ਦਾ ਵਿਸ਼ਾ ਬਣ ਗਿਆ। ਇਸ ਵਿਆਹ ਵਿਚ ਲਾੜਾ-ਲਾੜੀ ਨੇ ਸੰਵਿਧਾਨ ਨੂੰ 'ਸਾਕਸ਼ੀ' ਮੰਨਿਆ ਅਤੇ ਵਿਆਹ ਦੇ ਬੰਧਨ ਵਿਚ ਬੱਝ ਗਏ। ਇਹ ਅਨੋਖਾ ਵਿਆਹ ਸਿਰਮੌਰ ਜ਼ਿਲ੍ਹੇ ਦੇ ਡੋਬਰੀ ਸਾਲਵਾਲਾ ਪੰਚਾਇਤ ਦੇ ਸਾਲਵਾਲਾ ਪਿੰਡ ਵਿਚ ਲਾੜੀ ਪੱਖ ਦੇ ਘਰ ਸੰਪੰਨ ਹੋਇਆ।

ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

ਦਰਅਸਲ ਪੋਕਾ ਪੰਚਾਇਤ ਦੇ ਧਮੌਨ ਪਿੰਡ ਨਾਲ ਸਬੰਧ ਰੱਖਣ ਵਾਲੇ ਪ੍ਰਵੇਸ਼ ਭਾਰਤ ਨਾਂ ਦੇ ਨੌਜਵਾਨ ਦਾ ਵਿਆਹ ਸਾਲਵਾਲਾ ਪਿੰਡ ਦੀ ਨਿਸ਼ਾ ਨਾਲ ਹੋਇਆ। ਹਿਮੁੰਡਾ ਨਾਹਨ ਵਿਚ ਬਤੌਰ ਕਲਰਕ ਵਜੋਂ ਕੰਮ ਕਰਦੇ ਪ੍ਰਵੇਸ਼ ਭਾਰਤ ਦੀ ਬਰਾਤ ਸਾਲਵਾਲਾ ਦੀ ਰਹਿਣ ਵਾਲੀ ਨਿਸ਼ਾ ਦੇ ਘਰ ਗਈ। ਵਿਆਹ ਦੀ ਖ਼ਾਸ ਗੱਲ ਇਹ ਰਹੀ ਹੈ ਕਿ ਇਸ ਵਿਆਹ ਵਿਚ ਪੰਡਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਨਾ ਹੀ ਹਿੰਦੂ ਰੀਤੀ-ਰਿਵਾਜ ਤਹਿਤ ਲਾੜਾ-ਲਾੜੀ ਨੇ ਫੇਰੇ ਲਏ ਸਗੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਅਤੇ ਸੰਵਿਧਾਨ ਦੀ ਕਿਤਾਬ ਨੂੰ ਸਾਕਸ਼ੀ ਮੰਨ ਕੇ ਇਕ-ਦੂਜੇ ਨੂੰ ਜੈਮਾਲਾ ਪਹਿਨਾਈ ਅਤੇ ਵਿਆਹ ਦੇ ਬੰਧਨ ਵਿਚ ਬੱਝ ਗਏ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਨੂੰ ਲੈ ਕੇ ਨਵੇਂ ਨਿਯਮ, ਹੁਣ ਇਹ ਸ਼ਰਧਾਲੂ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

ਲਾੜੇ ਪ੍ਰਵੇਸ਼ ਭਾਰਤ ਮੁਤਾਬਕ ਇਸ ਤਰ੍ਹਾਂ ਦੇ ਵਿਆਹ ਲਈ ਉਸ ਨੂੰ ਆਪਣੇ ਅਤੇ ਲਾੜੀ ਪੱਖ ਦੇ ਪਰਿਵਾਰ ਨੂੰ ਮਨਾਉਣ ਵਿਚ ਥੋੜ੍ਹੀ ਬਹੁਤ ਮੁਸ਼ੱਕਤ ਕਰਨੀ ਪਈ ਪਰ ਨਿਸ਼ਚਿਤ ਰੂਪ ਨਾਲ ਉਹ ਦੋਵੇਂ ਪੱਖਾਂ ਨੂੰ ਮਨਾਉਣ ਵਿਚ ਸਫ਼ਲ ਰਹੇ। ਓਧਰ ਲਾੜੇ ਦੇ ਮਾਮਾ ਭੀਮ ਸਿੰਘ ਨੇ ਦੱਸਿਆ ਕਿ ਇਸ ਵਿਆਹ ਵਿਚ ਪੂਰੇ ਗਾਜੇ-ਵਾਜੇ ਨਾਲ ਬਰਾਤ ਗਈ ਅਤੇ ਲਾੜੀ ਪੱਖ ਵਲੋਂ ਬਰਾਤ ਦਾ ਸਵਾਗਤ ਕੀਤਾ ਗਿਆ ਪਰ ਲਾੜਾ-ਲਾੜੀ ਨੇ ਨਾ ਤਾਂ ਫੇਰੇ ਲਏ ਅਤੇ ਨਾ ਹੀ ਕਿਸੇ ਪੰਡਤ ਨੂੰ ਇਸ ਵਿਆਹ 'ਚ ਸ਼ਾਮਲ ਕੀਤਾ ਗਿਆ। ਸੰਵਿਧਾਨ ਨੂੰ ਗਵਾਹ ਮੰਨ ਕੇ ਦੋਹਾਂ ਨੇ ਇਕ-ਦੂਜੇ ਨੂੰ ਜੈਮਾਲਾ ਪਹਿਨਾਈ ਅਤੇ ਵਿਆਹ ਦੇ ਬੰਧਨ ਵਿਚ ਬੱਝ ਗਏ।

ਇਹ ਵੀ ਪੜ੍ਹੋ- ਦਿੱਲੀ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਮਚੀ ਭਾਜੜ, ਪੁਲਸ ਨੇ ਸਕੂਲ ਕਰਵਾਇਆ ਖਾਲੀ


 


author

Tanu

Content Editor

Related News