ਨੌਜਵਾਨ ਮੁੰਡੇ-ਕੁੜੀਆਂ ਲਈ ਖੁਸ਼ਖ਼ਬਰੀ; ਕਾਂਸਟੇਬਲ ਦੇ 39 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ

Saturday, Sep 07, 2024 - 09:59 AM (IST)

ਨਵੀਂ ਦਿੱਲੀ- ਨੌਜਵਾਨਾਂ ਨੂੰ ਜਿਸ ਭਰਤੀ ਦੀ ਬੇਸਬਰੀ ਨਾਲ ਉਡੀਕ ਸੀ, ਉਹ ਦਿਨ ਆ ਹੀ ਗਿਆ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ 5 ਸਤੰਬਰ ਨੂੰ ਜੀ.ਡੀ. ਕਾਂਸਟੇਬਲ ਦੀ ਬੰਪਰ ਭਰਤੀ ਕੱਢੀ ਹੈ। ਕਮਿਸ਼ਨ ਨੇ SSC GD ਭਰਤੀ ਨੋਟੀਫਿਕੇਸ਼ਨ 2025 ਜਾਰੀ ਕੀਤਾ ਹੈ। ਜਿਸ ਤੋਂ ਬਾਅਦ  SSC GD ਨਵੀਂ ਭਰਤੀ 2025 ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਵੀ SSC ਦੀ ਅਧਿਕਾਰਤ ਵੈੱਬਸਾਈਟ ssc.gov.in 'ਤੇ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੀ. ਡੀ. ਕਾਂਸਟੇਬਲ 2025 ਲਈ 14 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਭਰਤੀ ਡਿਟੇਲ

ਇਸ ਭਰਤੀ ਮੁਹਿੰਮ ਰਾਹੀਂ ਕੇਂਦਰੀ ਹਥਿਆਰਬੰਦ ਪੁਲਸ ਬਲਾਂ (CAPF) ਅਤੇ ਅਰਧ ਸੈਨਿਕ ਸੰਗਠਨਾਂ 'ਚ ਕੁੱਲ 39,481 ਅਸਾਮੀਆਂ ਨੂੰ ਭਰਿਆ ਜਾਵੇਗਾ, ਜਿਸ 'ਚ BSF, CISF, CRPF, ਹਥਿਆਰਬੰਦ ਪੁਲਸ ਬਲ (SSB) ਅਤੇ ਪੁਰਸ਼ਾਂ ਅਤੇ ਔਰਤਾਂ ਦੀਆਂ ਅਸਾਮੀਆਂ ਨੂੰ ਭਰਿਆ ਜਾਵੇਗਾ।

ਯੋਗਤਾ- 

SSC GD ਕਾਂਸਟੇਬਲ 2025 'ਚ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 23 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2025 ਨੂੰ ਕੀਤੀ ਜਾਵੇਗੀ। SC/ST ਲਈ 5 ਸਾਲ, ਓਬੀਸੀ ਅਤੇ ਸਾਬਕਾ ਸੈਨਿਕਾਂ ਲਈ 3 ਸਾਲ ਦੀ ਵੱਧ ਉਮਰ ਦੀ ਛੋਟ ਦਿੱਤੀ ਜਾਂਦੀ ਹੈ।

ਤਨਖਾਹ- GD ਕਾਂਸਟੇਬਲ ਨੂੰ ਤਨਖਾਹ ਪੱਧਰ-3 ਮੁਤਾਬਕ 21,700-69,100/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਜਦੋਂ ਕਿ NCB ਵਿਚ ਕਾਂਸਟੇਬਲ ਪੋਸਟ ਦੀ ਤਨਖਾਹ (18,000-56,900/-) ਹੈ।

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ (ਪੀਈਟੀ/ਪੀਐਮਟੀ), ਦਸਤਾਵੇਜ਼ ਤਸਦੀਕ, ਡਾਕਟਰੀ ਜਾਂਚ ਜ਼ਰੀਏ ਕੀਤੀ ਜਾਵੇਗੀ।

ਅਰਜ਼ੀ ਫੀਸ- ਉਮੀਦਵਾਰਾਂ ਨੂੰ ਫਾਰਮ ਭਰਦੇ ਸਮੇਂ 100 ਰੁਪਏ ਦੀ ਪ੍ਰੀਖਿਆ ਫੀਸ ਅਦਾ ਕਰਨੀ ਪਵੇਗੀ। ਰਾਖਵੀਂ ਸ਼੍ਰੇਣੀ ਅਤੇ ਔਰਤਾਂ ਲਈ ਕੋਈ ਫੀਸ ਨਹੀਂ ਹੈ।

ਫਾਰਮ 'ਚ ਸੁਧਾਰ ਦੀ ਤਾਰੀਖ਼- ਉਮੀਦਵਾਰ 5 ਨਵੰਬਰ ਤੋਂ 7 ਨਵੰਬਰ 2024 ਤੱਕ ਆਪਣੇ ਫਾਰਮ 'ਚ ਸੁਧਾਰ ਕਰ ਸਕਣਗੇ।

ਸੰਭਾਵਿਤ ਪ੍ਰੀਖਿਆ ਦੀ ਤਾਰੀਖ਼- ਜੀਡੀ ਕਾਂਸਟੇਬਲ ਦੀ ਇਸ ਭਰਤੀ ਲਈ ਪ੍ਰੀਖਿਆ ਜਨਵਰੀ-ਫਰਵਰੀ 2025 ਵਿਚ ਹੋਣ ਦੀ ਸੰਭਾਵਨਾ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News