ਕਾਂਗਰਸ ਦੇ ਚਾਹੁਣ ’ਤੇ ਵੀ ਦੇਸ਼ਧ੍ਰੋਹ ਦਾ ਕਾਨੂੰਨ ਖਤਮ ਨਹੀਂ ਹੋਣ ਦੇਵਾਂਗੇ : ਰਾਜਨਾਥ ਸਿੰਘ
Monday, Apr 22, 2019 - 12:13 AM (IST)

ਭੋਪਾਲ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਦੇ ਚਾਹੁਣ ’ਤੇ ਵੀ ਅਸੀਂ ਦੇਸ਼ਧ੍ਰੋਹ ਦਾ ਕਾਨੂੰਨ ਖਤਮ ਨਹੀਂ ਹੋਣ ਦੇਵਾਂਗੇ, ਬਲਕਿ ਇਸ ਨੂੰ ਹੋਰ ਮਜਬੂਤ ਬਣਾਵਾਂਗੇ। ਮੱਧ ਪ੍ਰਦੇਸ਼ ਦੇ ਸ਼ਹਿਡੋਲ, ਸਤਨਾ ਅਤੇ ਸੀਧੀ ਵਿਖੇ ਚੋਣ ਰੈਲੀਆਂ ਨੂੰ ਸੰਬੋਦਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਕਾਂਗਰਸ ਨੇ ਦੇਸਧ੍ਰੋਹ ਦੇ ਕਾਨੂੰਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਉਹ ਭਾਰਤ ਨੂੰ ਤੋੜਨ ਦੀ ਗੱਲ ਕਰ ਰਹੇ ਹਨ ਪਰ ਇਸ ਮਾਮਲੇ ’ਚ ਅਸੀਂ ਚੁੱਪ ਨਹੀਂ ਰਹਾਂਗੇ। ਦੇਸ਼ ਦੀ ਸੁਰੱਖਿਆ ਲਈ ਜੇਕਰ ਕੁਝ ਹੋਰ ਵੀ ਸਖਤ ਕਾਨੂੰਨ ਬਣਾਉਣੇ ਪਏ ਤਾਂ ਅਸੀਂ ਜਰੂਰ ਬਣਾਵਾਂਗੇ ਪਰ ਦੇਸ਼ ਨਾਲ ਅਜਿਹਾ ਕੋਈ ਸਮਝੌਤਾ ਨਹੀਂ ਕਰਾਂਗੇ, ਜਿਸ ਨਾਲ ਭਾਰਤ ਮਾਤਾ ਦੇ ਮਾਣ-ਸਨਮਾਨ ਨੂੰ ਕੋਈ ਠੇਸ ਪੁੱਜੇ।