ਮਮਤਾ ਦੇ ਖਾਨਾਜੰਗੀ ਵਾਲੇ ਬਿਆਨ ਤੋਂ ਕਾਂਗਰਸ ਨਾਖੁਸ਼ ਭਾਜਪਾ ਨੂੰ ਲਾਭ ਪੁੱਜਣ ਦਾ ਡਰ

Thursday, Aug 02, 2018 - 10:22 AM (IST)

ਮਮਤਾ ਦੇ ਖਾਨਾਜੰਗੀ ਵਾਲੇ ਬਿਆਨ ਤੋਂ ਕਾਂਗਰਸ ਨਾਖੁਸ਼ ਭਾਜਪਾ ਨੂੰ ਲਾਭ ਪੁੱਜਣ ਦਾ ਡਰ

ਨਵੀਂ ਦਿੱਲੀ— ਆਸਾਮ ਵਿਚ ਜਾਰੀ ਹੋਇਆ ਐੱਨ. ਆਰ. ਸੀ. ਦਾ ਡਾਟਾ ਇਕ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਵਿਰੋਧੀ ਪਾਰਟੀਆਂ ਇਸ ਮੁੱਦੇ 'ਤੇ ਸਰਕਾਰ ਨੂੰ ਘੇਰ ਰਹੀਆਂ ਹਨ। ਮਮਤਾ ਵਲੋਂ ਇਸ ਸਬੰਧੀ ਖਾਨਾਜੰਗੀ ਛਿੜ ਜਾਣ ਵਾਲੇ ਦਿੱਤੇ ਗਏ ਬਿਆਨ ਪਿੱਛੋਂ ਰੌਲਾ ਮਚ ਗਿਆ ਹੈ। ਕਾਂਗਰਸ ਪਾਰਟੀ ਮਮਤਾ ਦੇ ਬਿਆਨ ਤੋਂ ਖੁਸ਼ ਨਹੀਂ ਹੈ। ਪਾਰਟੀ ਸੂਤਰਾਂ ਮੁਤਾਬਕ ਇਸ ਮੁੱਦੇ 'ਤੇ ਆਪਣਾ ਵਿਰੋਧ ਸ਼ਾਂਤਮਈ ਢੰਗ ਨਾਲ ਪੇਸ਼ ਕਰਨਾ ਚਾਹੁੰਦੀ ਹੈ। ਖਾਨਾਜੰਗੀ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। 
ਮੰਗਲਵਾਰ ਰਾਤ ਕਾਂਗਰਸ ਦੀ ਇਕ ਅਹਿਮ ਬੈਠਕ ਹੋਈ ਜਿਸ ਪਿੱਛੋਂ ਰਿਪੁਨ ਬੋਰਾ ਨੇ ਪਾਰਟੀ ਵਲੋਂ ਸਫਾਈ ਦਿੰਦਿਆਂ ਕਿਹਾ ਕਿ ਕਾਂਗਰਸ ਮਮਤਾ ਦੇ ਖਾਨਾਜੰਗੀ ਵਾਲੇਬਿਆਨ ਦੀ ਹਮਾਇਤ ਨਹੀਂ ਕਰਦੀ। ਕਾਂਗਰਸ ਨੂੰ ਡਰ ਹੈ ਕਿ ਅਜਿਹੇ ਬਿਆਨ ਦੇਣ ਨਾਲ ਹੋਰਨਾਂ ਸੂਬਿਆਂ ਵਿਚ ਭਾਜਪਾ ਦੇ ਹੱਕ ਵਿਚ ਮਾਹੌਲ ਬਣ ਸਕਦਾ ਹੈ।


Related News