26 ਜਨਵਰੀ ਤੋਂ ‘ਸੰਵਿਧਾਨ ਬਚਾਓ ਯਾਤਰਾ’ ਸ਼ੁਰੂ ਕਰੇਗੀ ਕਾਂਗਰਸ

Friday, Dec 27, 2024 - 03:13 AM (IST)

26 ਜਨਵਰੀ ਤੋਂ ‘ਸੰਵਿਧਾਨ ਬਚਾਓ ਯਾਤਰਾ’ ਸ਼ੁਰੂ ਕਰੇਗੀ ਕਾਂਗਰਸ

ਨੈਸ਼ਨਲ ਡੈਸਕ - ਕਾਂਗਰਸ 26 ਜਨਵਰੀ 2025 ਤੋਂ 'ਸੰਵਿਧਾਨ ਬਚਾਓ ਰਾਸ਼ਟਰੀ ਪੈਦਲ ਯਾਤਰਾ' ਕੱਢੇਗੀ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਸੀ.ਡਬਲਯੂ.ਸੀ. ਦਾ ਮੰਨਣਾ ਹੈ ਕਿ 'ਭਾਰਤ ਜੋੜੋ ਯਾਤਰਾ' ਨੇ ਕਾਂਗਰਸ ਨੂੰ 'ਸੰਜੀਵਨੀ' ਦਿੱਤੀ ਸੀ ਅਤੇ ਇਹ ਕਾਂਗਰਸ ਦੀ ਰਾਜਨੀਤੀ ਵਿਚ ਇਕ ਮਹੱਤਵਪੂਰਨ ਮੋੜ ਸੀ।

AICC ਦਾ ਅਪ੍ਰੈਲ 'ਚ ਹੋਵੇਗਾ ਪ੍ਰੋਗਰਾਮ
ਜੈਰਾਮ ਰਮੇਸ਼ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਰੇ ਪਾਰਟੀ ਵਰਕਰਾਂ ਨੂੰ ਮਹਾਤਮਾ ਗਾਂਧੀ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਫਰਵਰੀ ਤੋਂ ਨਵੰਬਰ 2025 ਦਰਮਿਆਨ CWC ਦੀ ਕੋਈ ਮੀਟਿੰਗ ਨਹੀਂ ਹੋਵੇਗੀ, ਅਸੀਂ ਅਪ੍ਰੈਲ ਵਿੱਚ ਗੁਜਰਾਤ ਵਿੱਚ AICC ਪ੍ਰੋਗਰਾਮ ਦਾ ਆਯੋਜਨ ਕਰਾਂਗੇ। ਉਨ੍ਹਾਂ ਕਿਹਾ ਕਿ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਭਲਕੇ ਕਰਨਾਟਕ ਤੋਂ ਸ਼ੁਰੂ ਹੋਣੀ ਸੀ। ਹਾਲਾਂਕਿ ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।

ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਲਿਖਿਆ ਪੱਤਰ
ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਮੌਜੂਦਾ ਸਰਕਾਰ (ਭਾਜਪਾ) ਤੋਂ ਖਤਰਾ ਹੈ। ਉਨ੍ਹਾਂ ਕਾਂਗਰਸ ਵਰਕਿੰਗ ਕਮੇਟੀ ਨੂੰ ਪੱਤਰ ਲਿਖ ਕੇ ਕਿਹਾ ਕਿ ਮੌਜੂਦਾ ਸਰਕਾਰ ਨੇ ਕਦੇ ਵੀ ਆਜ਼ਾਦੀ ਦੀ ਲੜਾਈ ਨਹੀਂ ਲੜੀ, ਸਗੋਂ ਇਸ ਨੇ ਮਹਾਤਮਾ ਗਾਂਧੀ ਦਾ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਵਿਅਕਤੀ ਦੀ ਵਡਿਆਈ ਕੀਤੀ।


author

Inder Prajapati

Content Editor

Related News