MP ਉੱਪ ਚੋਣਾਂ : ਮੁੰਗਾਵਲੀ ਤੋਂ ਬਾਅਦ ਕੋਲਾਰਸ ''ਚ ਵੀ ਕਾਂਗਰਸ ਦਾ ਕਬਜ਼ਾ
Wednesday, Feb 28, 2018 - 10:37 PM (IST)

ਸ਼ਿਵਪੁਰੀ—ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲੇ ਦਾ ਮੰਗਾਵਲੀ ਵਿਧਾਨ ਸਭਾ ਉੱਪ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਸ਼ਿਵਪੁਰੀ ਜ਼ਿਲੇ ਦੇ ਕੋਲਾਰਸ ਵਿਧਾਨ ਸਭਾ ਉੱਪ ਚੋਣਾਂ 'ਚ ਵੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਕਾਂਗਰਸ ਦੇ ਮਹਿੰਦਰ ਯਾਦਵ ਨੇ ਆਪਣੇ ਨੇੜੇ ਦੇ ਰਵਾਇਤੀ ਵਿਰੋਧੀ ਭਾਜਪਾ ਦੇ ਦੇਵੇਂਦਰ ਜੈਨ ਨੂੰ 8000 ਹਜ਼ਾਰ ਤੋਂ ਵੱਧ ਵੋਟਾਂ ਤੋਂ ਹਰਾ ਕੇ ਪਾਰਟੀ ਦਾ ਕਬਜ਼ਾ ਬਰਕਰਾਰ ਰੱਖਿਆ। ਦੇਰ ਸ਼ਾਮ ਤਕ 23 ਰਾਓਂਡ 'ਚ ਹੋਈ ਵੋਟਾ ਦੀ ਗਿਣਤੀ 'ਚ ਯਾਦਵ ਨੇ 82 ਹਜ਼ਾਰ ਤੋਂ ਵੱਧ ਅਤੇ ਭਾਜਪਾ ਦੇ ਜੈਨ ਨੇ 74 ਹਜ਼ਾਰ ਤੋਂ ਵੱਧ ਵੋਟ ਹਾਸਲ ਕੀਤੇ।
ਕਾਂਗਰਸ ਨੇ ਇਹ ਸੀਟ ਸਾਲ 2013 ਦੀਆਂ ਚੋਣਾਂ ਲਗਭਗ 50 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਲਿਹਾਜ 'ਚ ਇਸ ਵਾਰ ਉਸ ਦੀ ਜਿੱਤ ਦਾ ਫਰਕ ਘੱਟ ਹੋਇਆ ਹੈ। ਕੋਲਾਰਸ, ਗੁਣਾ ਸੰਸਦੀ ਖੇਤਰ ਦੇ ਅਧੀਨ ਆਉਂਦਾ ਹੈ, ਜਿਸ ਦੀ ਪ੍ਰਧਾਨਗੀ ਸੰਸਦ 'ਚ ਸੀਨੀਅਰ ਕਾਂਗਰਸ ਨੇਤਾ ਜਯੋਤੀਰਾਦਿਤਿਆ ਸਿੰਧੀਆ ਕਰਦੇ ਹਨ।