ਸਰਕਾਰ ਦਾ ਆਰਥਿਕ ਪੈਕੇਜ ਵੀ ਜੁਮਲਾ ਸਾਬਤ ਹੋਇਆ : ਰਾਹੁਲ ਗਾਂਧੀ
Monday, Dec 14, 2020 - 11:06 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੋਰੋਨਾ ਆਫ਼ਤ ਦੌਰਾਨ ਸਰਕਾਰ ਨੇ ਜੋ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ ਐਲਾਨ ਕੀਤਾ ਹੈ ਇਹ ਜ਼ਮੀਨ 'ਤੇ ਨਹੀਂ ਉਤਰਿਆ ਅਤੇ ਐਲਾਨ ਕਰਨ 'ਚ ਮਾਹਰ ਸਰਕਾਰ ਦਾ ਇਹ ਪੈਕੇਜ ਵੀ ਜੁਮਲਾ ਸਾਬਤ ਹੋਇਆ। ਰਾਹੁਲ ਨੇ ਟਵੀਟ ਕੀਤਾ,''ਚੋਣਾਵੀ ਜੁਮਲਾ- 15 ਲੱਖ ਅਕਾਊਂਟ 'ਚ, ਕੋਰੋਨਾ ਜੁਮਲਾ- 20 ਲੱਖ ਕਰੋੜ ਦਾ ਪੈਕੇਜ।''
ਇਹ ਵੀ ਪੜ੍ਹੋ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖ਼ਬਰ ਪੋਸਟ ਕੀਤੀ ਹੈ, ਜਿਸ 'ਚ ਸੂਚਨਾ ਦੇ ਅਧਿਕਾਰ-ਆਰ.ਟੀ.ਆਈ. ਦੇ ਅਧੀਨ ਮੰਗੀ ਗਈ ਜਾਣਕਾਰੀ 'ਚ ਸਰਕਾਰ ਨੇ ਦੱਸਿਆ ਹੈ ਕਿ ਇਸ ਸਾਲ ਮਈ 'ਚ ਜੋ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੋਰੋਨਾ ਨਾਲ ਨਜਿੱਠਣ ਲਈ ਕੀਤਾ ਗਿਆ ਸੀ, ਉਸ ਦਾ ਸਿਰਫ਼ 10 ਫੀਸਦੀ ਪੈਸਾ ਵੀ ਵੰਡਿਆ ਗਿਆ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਇਸ ਤਰ੍ਹਾਂ ਨਾਲ 15 ਲੱਖ ਰੁਪਏ ਖਾਤੇ 'ਚ ਪਾਉਣ ਦੇ ਚੋਣਾਵੀ ਜੁਮਲੇ ਦੀ ਤਰ੍ਹਾਂ ਮੋਦੀ ਸਰਕਾਰ ਦਾ 20 ਲੱਖ ਕਰੋੜ ਰੁਪਏ ਦਾ ਪੈਕੇਜ ਵੀ ਕੋਰੋਨਾ ਜੁਮਲਾ ਸਾਬਤ ਹੋਇਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕੇਜਰੀਵਾਲ
ਨੋਟ : ਰਾਹੁਲ ਨੇ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ, ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ