ਰਾਹੁਲ ਤੋਂ ED ਦੀ ਪੁੱਛ-ਗਿੱਛ ਦਰਮਿਆਨ ਸਮਰਿਤੀ ਇਰਾਨੀ ਦਾ ਤੰਜ਼, ਕਿਹਾ- ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ

Monday, Jun 13, 2022 - 03:26 PM (IST)

ਰਾਹੁਲ ਤੋਂ ED ਦੀ ਪੁੱਛ-ਗਿੱਛ ਦਰਮਿਆਨ ਸਮਰਿਤੀ ਇਰਾਨੀ ਦਾ ਤੰਜ਼, ਕਿਹਾ- ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ

ਨਵੀਂ ਦਿੱਲੀ– ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ ਹਨ। ਭਾਜਪਾ ਨੇ ਮਨੀ ਲਾਂਡਿੰਗ ਮਾਮਲੇ ’ਚ ਰਾਹੁਲ ’ਤੇ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਦੇ ਸਮਰਥਨ ’ਚ ਕੀਤੇ ਗਏ ਇਸ ਆਯੋਜਨ ਦਾ ਉਦੇਸ਼ ਗਾਂਧੀ ਪਰਿਵਾਰ ਦੀ 2,000 ਕਰੋੜ ਰੁਪਏ ਦੀ ਸੰਪਤੀ ਬਚਾਉਣਾ ਹੈ।

ਭਾਜਪਾ ਹੈੱਡਕੁਆਰਟਰ ’ਚ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਇਹ ਵੀ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਰਾਹੁਲ ਗਾਂਧੀ ਵੀ ਨਹੀਂ। ਦੱਸ ਦੇਈਏ ਕਿ ਨੈਸ਼ਨਲ ਹੈਰਾਲਡ-ਐਸੋਸੀਏਟੇਡ ਜਨਰਲਜ਼ ਲਿਮਟਿਡ ਸੌਦੇ ਸਬੰਧੀ ਮਨੀ ਲਾਂਡਰਿੰਗ ਦੇ ਮਾਮਲੇ ’ਚ ਰਾਹੁਲ ਗਾਂਧੀ ਅੱਜ ਈਡੀ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਪਾਰਟੀ ਦੇ ਕਈ ਸੀਨੀਅਰ ਆਗੂ, ਸੰਸਦ ਮੈਂਬਰ ਅਤੇ ਅਹੁਦਾ ਅਧਿਕਾਰੀਆਂ ਨੇ ਦਿੱਲੀ ’ਚ ਈਡੀ ਦੇ ਹੈੱਡਕੁਆਰਟਰ ਤੱਕ ਵਿਰੋਧ ਮਾਰਚ ਕੱਢਿਆ ਅਤੇ ‘ਸੱਤਿਆਗ੍ਰਹਿ’ ਦਾ ਆਯੋਜਨ ਕੀਤਾ। 

ਈਰਾਨੀ ਨੇ ਕਿਹਾ ਕਿ ਇਕ ਜਾਂਚ ਏਜੰਸੀ ’ਤੇ ਖੁੱਲ੍ਹੇਆਮ ਦਬਾਅ ਪਾਉਣ ਵਾਲੀ ਕਾਂਗਰਸ ਦੀ ਇਸ ਰਣਨੀਤੀ ਨੂੰ ਤੁਸੀਂ ਕੀ ਨਾਂ ਦਿਓਗੇ? ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਰਾਹੁਲ ਗਾਂਧੀ ਨੂੰ ਤਲਬ ਕੀਤਾ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਜਾਂਚ ਏਜੰਸੀ ’ਤੇ ਦਬਾਅ ਪਾਉਣ ਲਈ ਕਾਂਗਰਸ ਸ਼ਾਸਿਤ ਸੂਬਿਆਂ ਦੇ ਸੀਨੀਅਰ ਆਗੂਆਂ ਨੂੰ ਵਿਸ਼ੇਸ਼ ਰੂਪ ਨਾਲ ਦਿੱਲੀ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਖ਼ੁਦ ਜ਼ਮਾਨਤ ’ਤੇ ਬਾਹਰ ਹੈ, ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਆਓ ਦਿੱਲੀ ਨੂੰ ਘੇਰੋ, ਕਿਉਂਕਿ ਸਾਡਾ ਭ੍ਰਿਸ਼ਟਾਚਾਰ ਫੜਿਆ ਗਿਆ ਹੈ। 

ਰਾਹੁਲ ਗਾਂਧੀ ਦੇ ਬੁਲਾਵੇ ’ਤੇ ਅੱਜ ਜੋ ਗਤੀਰੋਧ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਪੈਦਾ ਕੀਤਾ, ਮੈਂ ਦੇਸ਼ ਨੂੰ ਦੱਸਣਾ ਚਾਹਾਂਗੀ ਕਿ ਇਹ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਹੈ। ਇਹ ਰਾਹੁਲ ਗਾਂਧੀ ਅਤੇ ਗਾਂਧੀ ਖਾਨਦਾਨ ਦੇ 2,000 ਕਰੋੜ ਰੁਪਏ ਦੀ ਸੰਪਤੀ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਦਬਾਅ ਪਾਉਣਾ ਕਿੱਥੋਂ ਤੱਕ ਲੋਕਤੰਤਰ ਅਤੇ ਸੰਵਿਧਾਨ ਦਾ ਸਨਮਾਨ ਹੈ, ਇਸ ਦਾ ਜਵਾਬ ਗਾਂਧੀ ਪਰਿਵਾਰ ਨੂੰ ਦੇਣਾ ਚਾਹੀਦਾ ਹੈ।


author

Tanu

Content Editor

Related News