PPE ਕਿਟ ਘਪਲੇ ਤੋਂ ਨਹੀਂ, ਖਬਰ ਆਉਣ ਤੋਂ ਪਰੇਸ਼ਾਨ ਹੈ ਯੋਗੀ ਸਰਕਾਰ : ਪ੍ਰਿਯੰਕਾ ਗਾਂਧੀ

Monday, Apr 27, 2020 - 12:11 PM (IST)

PPE ਕਿਟ ਘਪਲੇ ਤੋਂ ਨਹੀਂ, ਖਬਰ ਆਉਣ ਤੋਂ ਪਰੇਸ਼ਾਨ ਹੈ ਯੋਗੀ ਸਰਕਾਰ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ 2 ਮੈਡੀਕਲ ਕਾਲਜਾਂ 'ਚ ਘਟੀਆ ਪੀ.ਪੀ.ਈ. ਕਿਟ ਦੀ ਸਪਲਾਈ ਦੀ ਸ਼ਿਕਾਇਤ ਸੰਬੰਧੀ ਪੱਤਰ ਦੇ ਲੀਕ ਹੋਣ ਦੇ ਮਾਮਲੇ 'ਤੇ ਸੋਮਵਾਰ ਨੂੰ ਸੂਬਾ ਸਰਕਾਰ ਤੋਂ ਸਵਾਲ ਕੀਤਾ। ਉਨਾਂ ਨੇ ਕਿਹਾ ਕਿ ਕੀ ਮੈਡੀਕਲ ਕਰਮਚਾਰੀਆਂ ਲਈ ਖਰਾਬ ਗੁਣਵੱਤਾ ਵਾਲੇ ਨਿੱਜੀ ਸੁਰੱਖਿਆ ਯੰਤਰ ਦੀ ਸਪਲਾਈ ਕਰਨ ਦੇ ਦੋਸ਼ੀਆਂ 'ਤੇ ਕਾਰਵਾਈ ਹੋਵੇਗੀ। ਉਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਪੀ.ਪੀ.ਈ. ਕਿਟ ਨਾਲ ਜੁੜਇਆ 'ਘਪਲਾ' ਪਰੇਸ਼ਾਨ ਨਹੀਂ ਕਰ ਰਿਹਾ ਹੈ, ਸਗੋਂ ਉਹ ਇਸ ਨਾਲ ਸੰਬੰਧਤ ਖਬਰ ਬਾਹਰ ਆਉਣ ਤੋਂ ਪਰੇਸ਼ਾਨ ਹਨ।

PunjabKesari

ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਸ਼ਿਕਾਇਤੀ ਪੱਤਰ ਦੇ ਲੀਕ ਹੋਣ ਦੀ ਐੱਸ.ਟੀ.ਐੱਫ. ਜਾਂਚ ਦੇ ਆਦੇਸ਼ ਸੰਬੰਧੀ ਸਰਕਾਰੀ ਬਿਆਨ ਦਾ ਹਵਾਲਾ ਦਿੰਦੇ ਹੋਏ ਟਵੀਟ,''ਉੱਤਰ ਪ੍ਰਦੇਸ਼ ਦੇ ਕਈ ਸਾਰੇ ਮੈਡੀਕਲ ਕਾਲਜਾਂ 'ਚ ਖਰਾਬ ਪੀ.ਪੀ.ਈ. ਕਿਟ ਦਿੱਤੀਆਂ ਗਈਆਂ ਸਨ। ਇਹ ਤਾਂ ਚੰਗਾ ਹੋਇਆ ਕਿ ਸਹੀ ਸਮੇਂ 'ਤੇ ਉਹ ਪਕੜ 'ਚ ਆ ਗਈਆਂ ਤਾਂ ਵਾਪਸ ਹੋ ਗਈਆਂ ਅਤੇ ਸਾਡੇ ਯੌਧਾ ਡਾਕਟਰਾਂ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਹੋਇਆ।'' ਉਨਾਂ ਨੇ ਦਾਅਵਾ ਕੀਤਾ,''ਹੈਰਾਨੀ ਵਾਲੀ ਗੱਲ ਇਹ ਹੈ ਕਿ ਯੂ.ਪੀ. ਸਰਕਾਰ ਨੂੰ ਇਹ ਘਪਲਾ ਪਰੇਸ਼ਾਨ ਨਹੀਂ ਕਰ ਰਿਹਾ ਸਗੋਂ ਇਹ ਪਰੇਸ਼ਾਨ ਕਰ ਰਿਹਾ ਹੈ ਕਿ ਖਰਾਬ ਕਿਟ ਦੀ ਖਬਰ ਬਾਹਰ ਕਿਵੇਂ ਆ ਗਈ। ਇਹ ਤਾਂ ਚੰਗਾ ਹੋਇਆ ਕਿ ਖਬਰ ਬਾਹਰ ਆ ਗਈ ਨਹੀਂ ਤਾਂ ਖਰਾਬ ਕਿਟ ਦਾ ਮਾਮਲਾ ਫੜਿਆ ਹੀ ਨਹੀਂ ਜਾਂਦਾ ਅਤੇ ਇਸੇ ਤਰਾਂ ਰਫਾ-ਦਫਾ ਹੋ ਜਾਂਦਾ।'' ਉਨਾਂ ਨੇ ਸਵਾਲ ਕੀਤਾ ਕਿ ਕੀ ਦੋਸ਼ੀਆਂ 'ਤੇ ਕਾਰਵਾਈ ਹੋਵੇਗੀ?

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਸੁਰੱਖਿਆ ਲਈ ਕਥਿਤ ਤੌਰ 'ਤੇ ਖਰਾਬ ਗੁਣਵੱਤਾ ਦੇ ਨਿੱਜੀ ਸੁਰੱਖਿਆ ਯੰਤਰ (ਪੀ.ਪੀ.ਈ.) ਕਿਟ ਦੀ ਸਪਲਾਈ ਦੇ ਮਾਮਲੇ 'ਚ ਡਾਇਰੈਕਟਰ ਜਨਰਲ ਮੈਡੀਕਲ ਸਿੱਖਿਆ ਦੇ ਪੱਤਰ ਦੇ ਲੀਕ ਹੋਣ ਦੀ ਜਾਂਚ ਉੱਤਰ ਪ੍ਰਦੇਸ਼ ਸਰਕਾਰ ਨੇ ਸਪੈਸ਼ਲ ਟਾਸਟ ਫੋਰਸ (ਐੱਸ.ਟੀ.ਐੱਫ.) ਨੂੰ ਸੌਂਪੀ ਹੈ। ਖਬਰਾਂ ਅਨੁਸਾਰ ਪਿਛਲੇ ਦਿਨੀਂ ਘਟੀਆ ਪੀ.ਪੀ.ਈ. ਕਿਟ ਦੀ ਸਪਲਾਈ ਨੂੰ ਲੈ ਕੇ ਮੇਰਠ ਅਤੇ ਨੋਇਡਾ ਦੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਡਾਇਰੈਕਟਰ ਜਨਰਲ ਮੈਡੀਕਲ ਸਿੱਖਿਆ ਕੇ.ਕੇ. ਗੁਪਤਾ ਨੂੰ ਪੱਤਰ ਲਿਖੇ ਸਨ। ਪੱਤਰਾਂ 'ਚ ਪੀ.ਪੀ.ਈ. ਕਿਟ ਦੇ ਖਰਾਬ ਹੋਣ ਅਤੇ ਆਕਾਰ 'ਚ ਛੋਟੇ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ।


author

DIsha

Content Editor

Related News