ਕਾਂਗਰਸ ਨੂੰ ਜੇਕਰ ਹਮਦਰਦੀ ਹੈ ਤਾਂ ਮੁਸਲਿਮ ਨੂੰ ਪ੍ਰਧਾਨ ਬਣਾਏ, 50 ਫ਼ੀਸਦੀ ਟਿਕਟ ਭਾਈਚਾਰੇ ਨੂੰ ਦੇਵੇ : PM ਮੋਦੀ
Monday, Apr 14, 2025 - 06:06 PM (IST)

ਹਿਸਾਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਨੂੰ ਅਸਲ 'ਚ ਮੁਸਲਮਾਨਾਂ ਨਾਲ ਹਮਦਰਦੀ ਹੈ ਤਾਂ ਉਸ ਨੂੰ ਕਿਸੇ ਮੁਸਲਮਾਨ ਨੂੰ ਆਪਣਾ ਪ੍ਰਧਾਨ ਬਣਾਉਣਾ ਚਾਹੀਦਾ ਅਤੇ ਚੋਣਾਂ 'ਚ ਭਾਈਚਾਰੇ ਦੇ ਲੋਕਾਂ ਨੂੰ 50 ਫੀਸਦੀ ਟਿਕਟ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਵਿਰੋਧੀ ਪਾਰਟੀ 'ਤੇ ਤੁਸ਼ਟੀਕਰਨ ਦੀ ਨੀਤੀ ਅਪਣਾਉਣ ਦਾ ਵੀ ਦੋਸ਼ ਲਗਾਇਆ। ਹਿਸਾਰ ਦੇ ਮਹਾਰਾਜਾ ਅਗ੍ਰਸੇਨ ਹਵਾਈ ਅੱਡੇ 'ਤੇ ਨਵੇਂ ਟਰਮਿਨਲ ਭਵਨ ਦਾ ਨੀਂਹ ਪੱਥਰ ਰੱਖਣ ਅਤੇ ਅਯੁੱਧਿਆ ਲਈ ਇਕ ਵਪਾਰਕ ਉਡਾਣ ਦੀ ਸ਼ੁਰੂਆਤ ਤੋਂ ਬਾਅਦ ਇਕ ਜਨ ਸਭਾ ਨੂੰ ਸੰਬੋਧ ਕਰਦੇ ਹੋਏ ਪੀ.ਐੱਮ. ਮੋਦੀ ਨੇ 2013 'ਚ ਵਕਫ਼ ਕਾਨੂੰਨ 'ਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਕਾਂਗਰਸ 'ਤੇ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਨੇ ਕਿਹਾ ਸੀ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਅਤੇ ਸੰਵਿਧਾਨ 'ਚ ਵੀ ਇਸ ਦੀ ਮਨਾਹੀ ਹੈ ਪਰ ਕਰਨਾਟਕ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜਾ ਵਰਗਾਂ ਦੇ ਅਧਿਕਾਰਾਂ ਨੂੰ ਖੋਹ ਕੇ ਧਰਮ ਦੇ ਆਧਾਰ 'ਤੇ ਟੈਂਡਰਾਂ 'ਚ ਰਾਖਵਾਂਕਰਨ ਦਿੱਤਾ।
ਇਹ ਵੀ ਪੜ੍ਹੋ : ਜਾਇਦਾਦ ਵਿਵਾਦ 'ਚ ਗੋਦ ਲਏ ਪੁੱਤਰ ਸਬੰਧੀ ਦਾਅਵਾ ਖਾਰਜ; SC ਨੇ ਕਿਹਾ-ਇਰਾਦਾ ਧੀਆਂ ਦਾ ਹੱਕ ਮਾਰਨ ਦਾ ਹੈ
ਪੀ.ਐੱਮ. ਮੋਦੀ ਨੇ ਕਿਹਾ,''ਆਜ਼ਾਦੀ ਤੋਂ ਲੈ ਕੇ 2013 ਤੱਕ ਵਕਫ਼ ਕਾਨੂੰਨ ਸੀ ਪਰ ਚੋਣਾਂ ਜਿੱਤਣ ਅਤੇ ਤੁਸ਼ਟੀਕਰਨ ਤੇ ਵੋਟ ਬੈਂਕ ਦੀ ਰਾਜਨੀਤੀ ਲਈ ਕਾਂਗਰਸ ਨੇ 2013 ਦੇ ਆਖ਼ੀਰ 'ਚ ਜਲਦਬਾਜ਼ੀ 'ਚ ਵਕਫ਼ ਕਾਨੂੰਨ 'ਚ ਸੋਧ ਕਰ ਦਿੱਤਾ ਤਾਂ ਕਿ ਉਸ ਨੂੰ (ਕੁਝ ਮਹੀਨਿਆਂ ਬਾਅਦ 2014 'ਚ) ਚੋਣਾਂ 'ਚ ਵੋਟ ਮਿਲ ਸਕੇ।'' ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਵਲੋਂ ਕੀਤੀਆਂ ਗਈਆਂ ਤਬਦੀਲੀਆਂ 'ਬਾਲਾ ਸਾਹਿਬ ਦਾ ਸਭ ਤੋਂ ਵੱਡਾ ਅਪਮਾਨ' ਹੈ, ਕਿਉਂਕਿ ਉਨ੍ਹਾਂ ਨੇ ਅੰਬੇਡਕਰ ਵਲੋਂ ਬਣਾਏ ਗਏ ਸੰਵਿਧਾਨ ਦੀ ਉਲੰਘਣਾ ਕੀਤੀ। ਉਨ੍ਹਾਂ ਸਵਾਲ ਕੀਤਾ,''ਜੇਕਰ ਉਨ੍ਹਾਂ (ਕਾਂਗਰਸ ਨੂੰ) ਅਸਲ 'ਚ ਮੁਸਲਮਾਨਾਂ ਨਾਲ ਥੋੜ੍ਹੀ ਹਮਦਰਦੀ ਹੈ ਤਾਂ ਉਨ੍ਹਾਂ ਨੂੰ ਆਪਣਾ ਪ੍ਰਧਾਨ ਮੁਸਲਿਮ ਭਾਈਚਾਰੇ ਤੋਂ ਵੀ ਬਣਾਉਣਾ ਚਾਹੀਦਾ। ਉਹ ਅਜਿਹਾ ਕਿਉਂ ਨਹੀਂ ਕਰਦੇ?'' ਪੀ.ਐੱਮ. ਮੋਦੀ ਨੇ ਕਾਂਗਰਸ ਤੋਂ 50 ਫੀਸਦੀ ਚੋਣਾਂ ਟਿਕਟ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦੇਣ ਲਈ ਵੀ ਕਿਹਾ। ਉਨ੍ਹਾਂ ਕਿਹਾ,''ਜਿੱਤਣ ਤੋਂ ਬਾਅਦ ਉਹ ਆਪਣੇ ਵਿਚਾਰ ਸਾਹਮਣੇ ਰੱਖਣਗੇ।'' ਉਨ੍ਹਾਂ ਨੇ ਕਿਹਾ,''ਪਰ ਉਹ (ਕਾਂਗਰਸ) ਅਜਿਹਾ ਨਹੀਂ ਕਰਨਗੇ। ਉਹ ਕਾਂਗਰਸ ਤੋਂ ਕੁਝ ਨਹੀਂ ਦੇਣਗੇ ਸਗੋਂ ਨਾਗਰਿਕਾਂ ਦੇ ਅਧਿਕਾਰ ਖੋਹ ਲੈਣਗੇ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦਾ ਕਦੇ ਵੀ ਮੁਸਲਮਾਨਾਂ ਸਮੇਤ ਕਿਸੇ ਦਾ ਭਲਾ ਕਰਨ ਦਾ ਕੋਈ ਇਰਾਦਾ ਨਹੀਂ ਰਿਹਾ। ਉਨ੍ਹਾਂ ਕਿਹਾ,''ਇਹੀ ਕਾਂਗਰਸ ਦੀ ਅਸਲੀ ਸੱਚਾਈ ਹੈ।'' ਪੀ.ਐੱਮ. ਮੋਦੀ ਨੇ ਕਿਹਾ ਕਿ ਵਕਫ਼ ਬੋਰਡ ਕੋਲ ਦੇਸ਼ 'ਚ ਲੱਖਾਂ ਹੈਕਟੇਅਰ ਜ਼ਮੀਨ ਹੈ, ਜਿਸ ਦਾ ਇਸਤੇਮਾਲ ਗਰੀਬਾਂ, ਬੇਸਹਾਰਾ ਔਰਤਾਂ ਅਤੇ ਬੱਚਿਆਂ ਦੇ ਹਿੱਤ 'ਚ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ,''ਜੇਕਰ ਇਸ ਦਾ ਈਮਾਨਦਾਰੀ ਨਾਲ ਇਸਤੇਮਾਲ ਕੀਤਾ ਜਾਂਦਾ ਤਾਂ ਮੁਸਲਿਮ ਨੌਜਵਾਨਾਂ ਨੂੰ ਪੰਚਰ ਟਾਇਰ ਠੀਕ ਕਰ ਕੇ ਆਪਣੀ ਜ਼ਿੰਦਗੀ ਨਹੀਂ ਲੰਘਾਉਣੀ ਪੈਂਦੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8