ਕਾਂਗਰਸ ਵਿਧਾਇਕ ਨੇ ਭਾਜਪਾ ਆਗੂਆਂ ਨੂੰ ਮਾਰਨ ਦੀ ਕਹੀ ਗੱਲ

Monday, Jun 18, 2018 - 11:14 PM (IST)

ਕਾਂਗਰਸ ਵਿਧਾਇਕ ਨੇ ਭਾਜਪਾ ਆਗੂਆਂ ਨੂੰ ਮਾਰਨ ਦੀ ਕਹੀ ਗੱਲ

ਬਨਾਸਕਾਂਠਾ— ਗੁਜਰਾਤ 'ਚ ਕਿਸਾਨਾਂ ਦੇ ਹਿੱਤ ਲਈ ਕਾਂਗਰਸ ਇਨ੍ਹੀਂ ਦਿਨੀਂ ਲਗਾਤਾਰ ਸੰਘਰਸ਼ ਕਰ ਰਹੀ ਹੈ, ਉਸ ਵਲੋਂ ਜਾਰੀ ਪ੍ਰਦਰਸ਼ਨ ਦੌਰਾਨ ਇਕ ਵਿਧਾਇਕ ਗੇਨੀਬੇਨ ਠਾਕੁਰ ਇਕ ਵੀਡੀਓ 'ਚ ਵਿਵਾਦਿਤ ਬਿਆਨ ਦਿੰਦੇ ਹੋਏ ਦਿਖਾਈ ਦੇ ਰਹੀ ਹੈ। ਉਸ ਨੇ ਵੀਡੀਓ 'ਚ ਕਿਹਾ ਕਿ ਮੇਰਾ ਬਸ ਚੱਲਦਾ ਤਾਂ ਉਹ ਸਾਰੇ ਭਾਜਪਾ ਵਾਲਿਆਂ ਦੀ ਹੱਤਿਆ ਕਰ ਦਿੰਦੀ।
ਉਸ ਦਾ ਭਾਜਪਾ ਵਾਲਿਆਂ ਦੀ ਹੱਤਿਆ ਕਰਨ ਵਾਲਾ ਬਿਆਨ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਹ ਵੀਡੀਓ 17 ਜੂਨ ਦੀ ਹੈ, ਜਦੋਂ ਉਸ ਨੇ ਬਨਾਸਕਾਂਠਾ ਦੇ ਕਾਂਕਰੇਜ ਤਹਿਸੀਲ ਦੇ ਸਿਰਵਾਦਾ 'ਚ ਹੋਏ ਕਿਸਾਨ ਸੰਮੇਲਨ 'ਚ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਬਿਆਨ ਜਾਰੀ ਕੀਤਾ ਸੀ।
ਗੁਜਰਾਤ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਦੀ ਮੌਜੂਦਗੀ 'ਚ ਕਿਸਾਨਾਂ ਦੇ ਹੱਕ ਲਈ ਕਾਂਗਰਸੀ ਕਾਰਜਕਰਤਾ ਸੜਕਾਂ 'ਤੇ ਉਤਰੇ ਸਨ। ਇਸ ਪ੍ਰਦਰਸ਼ਨ ਤੋਂ ਬਾਅਦ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਬਨਾਸਕਾਂਠਾ ਦੀ ਵਾਵ ਸੀਟ ਤੋਂ ਵਿਧਾਇਕ ਗੇਨੀਬੇਨ ਠਾਕੁਰ ਨੇ ਕਿਹਾ ਕਿ ਮੇਰਾ ਬਸ ਚੱਲਦਾ ਤਾਂ ਮੈਂ ਸਾਰੇ ਭਾਜਪਾ ਆਗੂਆਂ ਦੀ ਹੱਤਿਆ ਕਰ ਦਿੰਦੀ ਚਾਹੇ ਮੈਨੂੰ ਜੇਲ ਹੀ ਕਿਉਂ ਨਾ ਜਾਣਾ ਪੈਂਦਾ।


 


Related News