ਰਾਜ ਸਭਾ ਚੋਣਾਂ ’ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ

Wednesday, Jun 01, 2022 - 09:43 AM (IST)

ਰਾਜ ਸਭਾ ਚੋਣਾਂ ’ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ

ਨੈਸ਼ਨਲ ਡੈਸਕ- 57 ਸੀਟਾਂ ਲਈ ਦੋ-ਸਾਲਾ ਚੋਣਾਂ ਵਿਚ ਕਾਂਗਰਸ ਨੇ ਰਾਜ ਸਭਾ ਦੀਆਂ ਦੋ ਵਾਧੂ ਸੀਟਾਂ ਮਿਲਣ ਦੀ ਉਮੀਦ ਲਾਈ ਹੈ। ਕਾਂਗਰਸ ਦੇ 8 ਸੰਸਦ ਮੈਂਬਰ ਸੇਵਾਮੁਕਤ ਹੋ ਰਹੇ ਹਨ ਪਰ ਪਾਰਟੀ ਨੇ 10 ਸੀਟਾਂ ਜਿੱਤਣ ਦੀ ਉਮੀਦ ਨਾਲ 10 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਚਾਹੁੰਦੀ ਸੀ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਕਾਂਗਰਸ ਲਈ ਇਕ ਸੀਟ ਛੱਡ ਦੇਣ ਪਰ ਸੋਰੇਨ ਇਸ ਨਾਲ ਸਹਿਮਤ ਨਹੀਂ ਹਨ।

ਉਂਝ ਹਾਈ ਕਮਾਂਡ ਨੇ ਜਿਸ ਤਰ੍ਹਾਂ ਰਾਜ ਸਭਾ ਦੀਆਂ ਟਿਕਟਾਂ ਗਾਂਧੀ ਪਰਿਵਾਰ ਦੇ ਵਫ਼ਾਦਾਰਾਂ ਨੂੰ ਹੀ ਵੰਡੀਆਂ ਹਨ। ਕਾਰਨ ਰਾਜਸਥਾਨ ਅਤੇ ਹਰਿਆਣਾ ਵਿੱਚ ਗੰਭੀਰ ਝਟਕੇ ਦੇ ਸੰਕੇਤ ਮਿਲ ਰਹੇ ਹਨ। ਮਹਾਰਾਸ਼ਟਰ ਵਿਚ ਪਾਰਟੀ ਦੇ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਵੀ ਖ਼ਤਰੇ ਵਿਚ ਹਨ ਕਿਉਂਕਿ ਭਾਜਪਾ ਨੇ ਮਹਾਰਾਸ਼ਟਰ ਵਿਚ ਆਪਣੇ ਚੋਣ ਨਿਸ਼ਾਨ ’ਤੇ ਇਕ ਵਾਧੂ ਉਮੀਦਵਾਰ ਖੜ੍ਹਾ ਕੀਤਾ ਹੈ। ਹਰਿਆਣਾ ਅਤੇ ਰਾਜਸਥਾਨ ਵਿਚ ਉਸ ਨੇ ਦੋ ਮੀਡੀਆ ਦਿੱਗਜਾਂ ਦਾ ਸਮਰਥਨ ਕੀਤਾ ਹੈ।

ਪ੍ਰਮੋਦ ਤਿਵਾੜੀ ਰਾਜਸਥਾਨ ਵਿਚ ਕਾਂਗਰਸ ਦੇ ਤੀਜੇ ਉਮੀਦਵਾਰ ਹਨ ਜਦੋਂਕਿ ਕਾਂਗਰਸ ਪ੍ਰਿਯੰਕਾ ਗਾਂਧੀ ਦੇ ਵਫ਼ਾਦਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਆਜ਼ਾਦ ਵਿਧਾਇਕਾਂ ਅਤੇ ਛੋਟੀਆਂ ਖੇਤਰੀ ਪਾਰਟੀਆਂ ਦੇ ਸਮਰਥਨ ’ਤੇ ਬਹੁਤ ਜ਼ਿਆਦਾ ਭਰੋਸਾ ਕਰੇਗੀ। ਉਨ੍ਹਾਂ ਦਾ ਮੁਕਾਬਲਾ ਸੁਭਾਸ਼ ਚੰਦਰਾ ਨਾਲ ਹੈ ਜੋ ਮੀਡੀਆ ਬੈਰਨ ਹਨ ਅਤੇ ਰਾਜਸਥਾਨ ਚਲੇ ਗਏ ਹਨ। ਭਾਜਪਾ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਚੰਦਰਾ ਨੂੰ ਆਜ਼ਾਦ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਕਰਨਾ ਹੋਵੇਗਾ। ਜੇ ਪ੍ਰਮੋਦ ਤਿਵਾੜੀ ਜਿੱਤ ਜਾਂਦੇ ਹਨ ਤਾਂ ਅਸ਼ੋਕ ਗਹਿਲੋਤ ਲਈ ਇਹ ਵੱਡੀ ਜਿੱਤ ਹੋਵੇਗੀ। ਜੇ ਉਹ ਹਾਰ ਜਾਂਦੇ ਹਨ ਤਾਂ ਇਹ ਗਾਂਧੀ ਪਰਿਵਾਰ ਲਈ ਨਾਮੋਸ਼ੀ ਵਾਲੀ ਗੱਲ ਹੋਵੇਗੀ।

ਇਹੀ ਹਾਲ ਹਰਿਆਣਾ ਵਿਚ ਅਜੇ ਮਾਕਨ ਦਾ ਹੈ ਜੋ 30 ਕਾਂਗਰਸੀ ਵਿਧਾਇਕਾਂ ਅਤੇ ਇਕ ਵਾਧੂ ਵੋਟ ਦੇ ਸਮਰਥਨ ’ਤੇ ਨਿਰਭਰ ਹੈ। ਮਾਕਨ ਰਾਹੁਲ ਗਾਂਧੀ ਦੇ ਵਫ਼ਾਦਾਰ ਹਨ ਪਰ ਹੁੱਡਾ ਆਪਣੇ ਭਰੋਸੇਮੰਦ ਵਿਧਾਇਕਾਂ ਦਾ ਸਮਰਥਨ ਯਕੀਨੀ ਬਣਾ ਸਕਦੇ ਹਨ ਨਾ ਕਿ ਸਾਰੇ 30 ਵਿਧਾਇਕਾਂ ਦਾ। ਕੁਲਦੀਪ ਬਿਸ਼ਨੋਈ ਵਰਗੇ ਕਈ ਲੋਕ ਅਜਿਹੇ ਹਨ ਜੋ ਹਾਈ ਕਮਾਂਡ ਤੋਂ ਨਾਖੁਸ਼ ਹਨ ਕਿਉਂਕਿ ਹੁੱਡਾ ਨੂੰ ਫ੍ਰੀ ਹੈਂਡ ਦਿੱਤਾ ਗਿਆ ਹੈ। ਹੁੱਡਾ ਅਤੇ ਗਹਿਲੋਤ ਲਈ ਇਸ ਔਖੀ ਸਥਿਤੀ ’ਚ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣਾ ਔਖਾ ਹੋਵੇਗਾ। ਮਹਾਰਾਸ਼ਟਰ ਲਈ ਜਿੰਨਾ ਘੱਟ ਕਿਹਾ ਜਾਵੇ, ਓਨਾ ਹੀ ਚੰਗਾ।


author

Tanu

Content Editor

Related News