ਰਾਮਗੜ੍ਹ ’ਚ ਵੱਡੀ ਵਾਰਦਾਤ: ਜ਼ਿਮਨੀ-ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸੀ ਆਗੂ ਨੂੰ ਗੋਲ਼ੀਆਂ ਨਾਲ ਭੁੰਨਿਆ

Sunday, Feb 26, 2023 - 02:48 AM (IST)

ਰਾਮਗੜ੍ਹ ’ਚ ਵੱਡੀ ਵਾਰਦਾਤ: ਜ਼ਿਮਨੀ-ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸੀ ਆਗੂ ਨੂੰ ਗੋਲ਼ੀਆਂ ਨਾਲ ਭੁੰਨਿਆ

ਰਾਮਗੜ੍ਹ (ਭਾਸ਼ਾ)- ਝਾਰਖੰਡ ’ਚ ਰਾਮਗੜ੍ਹ ਜ਼ਿਲ੍ਹੇ ’ਚ ਜ਼ਿਮਨੀ ਚੋਣ ਤੋਂ 2 ਦਿਨ ਪਹਿਲਾਂ ਭੁਰਕੁੰਡਾ ਥਾਣਾ ਖੇਤਰ ’ਚ ਟਿਪਲਾ ਬਸਤੀ ਦੇ ਨਿਵਾਸੀ ਅਤੇ ਕਾਂਗਰਸ ਵਿਧਾਇਕ ਅੰਬਾ ਪ੍ਰਸਾਦ ਦੇ ਪ੍ਰਤੀਨਿਧੀ ਰਾਜਕਿਸ਼ੋਰ ਬਾਉਰੀ ਉਰਫ਼ ਬਿਦਕਾ ਦਾ ਸ਼ਨੀਵਾਰ ਰਾਤ ਨੂੰ 3 ਅਪਰਾਧੀਆਂ ਨੇ ਗੋਲ਼ੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਜਾਣ ਦੀ ਹਸਰਤ ਨੇ ਲਈ ਜਾਨ, ਨਾਜਾਇਜ਼ ਢੰਗ ਨਾਲ ਸਰਹੱਦ ਟੱਪਦਿਆਂ ਨੌਜਵਾਨ ਦੀ ਮੌਤ

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਰਾਜਕਿਸ਼ੋਰ ਆਪਣੇ ਘਰ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਇਕ ਪੈਟਰੋਲ ਪੰਪ ਨੇੜੇ ਆਪਣੇ ਮੋਬਾਇਲ ’ਤੇ ਕਿਸੇ ਨਾਲ ਗੱਲ ਕਰ ਰਹੇ ਸਨ, ਤਾਂ 3 ਬਦਮਾਸ਼ ਬਾਈਕ ’ਤੇ ਆਏ ਅਤੇ ਉਨ੍ਹਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਦੋਸਤੀ 'ਤੇ ਭਾਰਾ ਪਿਆ ਪਿਆਰ, ਹੈਵਾਨੀਅਤ ਨਾਲ ਵੱਢਿਆ ਦੋਸਤ ਦਾ ਸਿਰ, Private Part ਤੇ ਫਿਰ...

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਜਕਿਸ਼ੋਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News