ਕਾਂਗਰਸ ਨੇਤਾ ਸ਼ਿਵਕੁਮਾਰ ਦੀ ਬੇਟੀ ਈ. ਡੀ. ਸਾਹਮਣੇ ਹੋਈ ਪੇਸ਼

Thursday, Sep 12, 2019 - 01:49 PM (IST)

ਕਾਂਗਰਸ ਨੇਤਾ ਸ਼ਿਵਕੁਮਾਰ ਦੀ ਬੇਟੀ ਈ. ਡੀ. ਸਾਹਮਣੇ ਹੋਈ ਪੇਸ਼

ਨਵੀਂ ਦਿੱਲੀ—ਕਰਨਾਟਕ ਕਾਂਗਰਸ ਦੇ ਨੇਤਾ ਡੀ. ਕੇ. ਸ਼ਿਵਕੁਮਾਰ ਦੀ ਬੇਟੀ ਐਸ਼ਵੇਰਿਆ ਆਪਣੇ ਪਿਤਾ ਦੇ ਖਿਲਾਫ ਧਨ ਸੋਧ ਮਾਮਲੇ ਦੀ ਪੁੱਛ ਗਿੱਛ ਸੰਬੰਧੀ ਅੱਜ ਭਾਵ ਵੀਰਵਾਰ ਨੂੰ ਇੱਥੇ ਈ. ਡੀ. ਸਾਹਮਣੇ ਪੇਸ਼ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਪ੍ਰਬੰਧਨ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਪਾਸ 22 ਸਾਲਾ ਐਸ਼ਵੇਰਿਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦਾ ਬਿਆਨ ਧਨਸੋਧ ਰੋਕਥਾਮ ਕਾਨੂੰਨ ਤਹਿਤ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਉਸ ਤੋਂ ਸਿੰਘਾਪੁਰ ਯਾਤਰਾ ਦੇ ਸੰਬੰਧ 'ਚ ਸ਼ਿਵਕੁਮਾਰ ਵੱਲੋਂ ਪੇਸ਼ ਕੀਤੇ ਦਸਤਾਵੇਜਾਂ ਅਤੇ ਬਿਆਨਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

PunjabKesari

ਦੱਸ ਦੇਈਏ ਕਿ ਸ਼ਿਵਕੁਮਾਰ ਨੇ ਆਪਣੀ ਬੇਟੀ ਨਾਲ 2017 'ਚ ਸਿੰਘਾਪੁਰ ਦੀ ਯਾਤਰਾ ਕੀਤੀ ਸੀ। ਐਸ਼ਵੇਰਿਆ ਆਪਣੇ ਪਿਤਾ ਦੇ ਸਿੱਖਿਆ ਟਰੱਸਟ 'ਚ ਨਿਆਸੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਟਰੱਸਟ ਦੇ ਕੋਲ ਕਰੋੜਾਂ ਰੁਪਇਆਂ ਦੀ ਜਾਇਦਾਦ ਅਤੇ ਕਾਰੋਬਾਰ ਹੈ। ਇਹ ਕਈ ਇੰਜੀਨੀਅਰਿੰਗ ਅਤੇ ਹੋਰ ਕਾਲਜਾਂ ਦਾ ਸੰਚਾਲਨ ਕਰਦੇ ਹਨ। ਐਸ਼ਵੇਰਿਆਂ ਇਨ੍ਹਾਂ ਦੇ ਪਿੱਛੇ ਮੁੱਖ ਸ਼ਖਸ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਕੈਬਨਿਟ ਮੰਤਰੀ ਨੂੰ 3 ਸਤੰਬਰ ਨੂੰ ਈ. ਡੀ. ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹ ਏਜੰਸੀ ਦੀ ਹਿਰਾਸਤ 'ਚ ਹੈ। ਕੇਂਦਰੀ ਏਜੰਸੀ ਨੇ ਪਿਛਲੇ ਸਾਲ ਸਤੰਬਰ 'ਚ ਸ਼ਿਵਕੁਮਾਰ, ਨਵੀਂ ਦਿੱਲੀ 'ਚ ਕਰਨਾਟਕ ਭਵਨ ਦੇ ਕਰਮਚਾਰੀ ਹਨੂੰਮਨਤੈਯਾ ਅਤੇ ਹੋਰਾਂ ਖਿਲਾਫ ਧਨ ਸੋਧ  ਦਾ ਮਾਮਲਾ ਦਰਜ ਕੀਤਾ ਸੀ। ਇਨਕਮ ਵਿਭਾਗ ਨੇ ਕਥਿਤ ਤੌਰ 'ਤੇ ਚੋਰੀ ਅਤੇ ਹਵਾਲਾ ਲੈਣ-ਦੇਣ ਲਈ ਬੈਂਗਲੁਰੂ ਦੀ ਇਕ ਅਦਾਲਤ 'ਚ ਸ਼ਿਵਕੁਮਾਰ ਅਤੇ ਹੋਰਾਂ ਖਿਲਾਫ ਦੋਸ਼ਪੱਤਰ ਦਾਇਰ ਕੀਤਾ ਸੀ, ਜਿਸ ਦੇ ਆਧਾਰ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।


author

Iqbalkaur

Content Editor

Related News