ਕਾਂਗਰਸ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਜ਼ਿਆਦਾਤਰ ਪੁਲਸ ਵਾਲੇ ਹਨ ਭ੍ਰਿਸ਼ਟ

12/27/2019 12:41:42 PM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਸੰਦੀਪ ਦੀਕਸ਼ਤ ਨੇ ਪੁਲਸ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਾਡੀ ਅੱਧੀ ਤੋਂ ਜ਼ਿਆਦਾ ਪੁਲਸ ਭ੍ਰਿਸ਼ਟ ਹੈ। ਮੁਜ਼ੱਫਰਨਗਰ 'ਚ ਕਥਿਤ ਤੌਰ 'ਤੇ ਪੁਲਸ ਕਰਮਚਾਰੀਆਂ ਵਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਘਰਾਂ 'ਚ ਭੰਨ-ਤੋੜ ਦੀਆਂ ਖਬਰਾਂ 'ਤੇ ਸੰਦੀਪ ਦੀਕਸ਼ਤ ਨੇ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ,''ਅੱਧੇ ਤੋਂ ਵਧ ਪੁਲਸ ਤਾਂ ਸਾਡੀ ਭ੍ਰਿਸ਼ਟ ਹੈ, ਉਹ ਆਪਣਾ ਭ੍ਰਿਸ਼ਟਾਚਾਰ ਕਿਵੇਂ ਮਿਟਾਉਣ।''

ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ
ਇਹੀ ਨਹੀਂ ਆਪਣੇ ਇਸ ਬਿਆਨ 'ਤੇ ਸਵਾਲ ਖੜ੍ਹੇ ਕੀਤੇ ਜਾਣ 'ਤੇ ਵੀ ਉਨ੍ਹਾਂ ਨੇ ਮੁਆਫ਼ੀ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸਫ਼ਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਕਿਹਾ ਕਿ ਜ਼ਿਆਦਾਤਰ ਪੁਲਸ ਕਰਪਟ (ਭ੍ਰਿਸ਼ਟਾਚਾਰੀ) ਹੈ, ਇਹ ਨਹੀਂ ਕਿਹਾ ਕਿ ਸਾਰੇ ਪੁਲਸ ਵਾਲੇ ਭ੍ਰਿਸ਼ਟ ਹਨ। ਉਨ੍ਹਾਂ ਨੇ ਕਿਹਾ,''ਮੈਂ ਕਿਹਾ ਸੀ ਕਿ ਜ਼ਿਆਦਾਤਰ ਪੁਲਸ ਵਾਲੇ ਭ੍ਰਿਸ਼ਟ ਹਨ। ਇਹ ਨਹੀਂ ਕਿਹਾ ਕਿ ਸਾਰੇ ਲੋਕ ਭ੍ਰਿਸ਼ਟ ਹਨ।''

ਜਨਤਾ ਦੇ ਪ੍ਰਤੀ ਜਵਾਬਦੇਹ ਹਨ ਰਾਜਨੇਤਾ
ਉਨ੍ਹਾਂ ਨੇ ਕਿਹਾ ਕਿ ਰਾਜਨੇਤਾ ਜਨਤਾ ਦੇ ਪ੍ਰਤੀ ਜਵਾਬਦੇਹ ਹਨ, ਇਸੇ ਤਰ੍ਹਾਂ ਨਾਲ ਜਨਸੇਵਕ ਵੀ ਆਮ ਲੋਕਾਂ ਦੇ ਪ੍ਰਤੀ ਜਵਾਬਦੇਹ ਹਨ। ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਜੇਕਰ ਪੁਲਸ ਨਿਰਪੱਖ ਹੋ ਕੇ ਕੰਮ ਨਹੀਂ ਕਰੇਗੀ ਤਾਂ ਅਜਿਹਾ ਜਨਤਾ 'ਚ ਇਹ ਸੰਦੇਸ਼ ਜਾਵੇਗਾ ਕਿ ਉਹ ਸੰਵਿਧਾਨ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਹੀਂ ਕਰ ਰਹੀ ਹੈ।


DIsha

Content Editor

Related News