ਕਾਂਗਰਸ ਨੇਤਾ ਨੇ ਆਪਣੇ ਘਰ ਨੂੰ ਕੋਰੋਨਾ ਮਰੀਜ਼ ਦੇਖਭਾਲ ਕੇਂਦਰ ''ਚ ਤਬਦੀਲ ਕਰਨ ਦੀ ਕੀਤੀ ਪੇਸ਼ਕਸ਼
Thursday, Apr 22, 2021 - 06:59 PM (IST)
ਧਰਮਸ਼ਾਲਾ- ਅਖਿਲ ਭਾਰਤੀ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸਕੱਤਰ ਸੁਧੀਰ ਸ਼ਰਮਾ ਨੇ ਵੀਰਵਾਰ ਨੂੰ ਇੱਥੇ ਸਥਿਤ ਉਨ੍ਹਾਂ ਦੇ ਘਰ ਦੀ ਵਰਤੋਂ ਕੋਵਿਡ-19 ਮਰੀਜ਼ ਦੇਖਭਾਲ ਕੇਂਦਰ ਦੇ ਰੂਪ 'ਚ ਕਰਨ ਦੀ ਪੇਸ਼ਕਸ਼ ਕੀਤੀ। ਕਾਂਗੜਾ ਦੇ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਨੂੰ ਲਿਖੀ ਚਿੱਠੀ 'ਚ ਸ਼ਰਮਾ ਨੇ ਕਿਹਾ,''ਸਾਡੇ ਸੂਬੇ 'ਚ ਕੋਰੋਨਾ ਵਾਇਰਸ ਲਾਗ਼ ਦੇ ਪ੍ਰਸਾਰ ਅਤੇ ਮਰੀਜ਼ਾਂ ਦੇ ਦੇਖਭਾਲ ਕੇਂਦਰ/ਏਕਾਂਤਵਾਸ ਕੇਂਦਰਾਂ ਦੀ ਭਾਰੀ ਘਾਟ ਨੂੰ ਸਵੀਕਾਰ ਕਰਦੇ ਹੋਏ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਵਿਵਸਥਾ ਦਾ ਵਿਸਥਾਰ ਕਰੀਏ ਤਾਂ ਕਿ ਵੱਧ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋ ਸਕੇ।''
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਨੇ ਕਿਹਾ,''ਆਉਣ ਵਾਲੇ ਮਹੀਨਿਆਂ 'ਚ ਜ਼ਿਲ੍ਹੇ ਦੇ ਸਿਹਤ ਢਾਂਚੇ 'ਤੇ ਬੋਝ ਵੱਧਣ ਦੀ ਉਮੀਦ ਹੈ, ਜਿਸ ਦੇ ਹੱਲ ਲਈ ਨਿੱਜੀ/ਸਮਾਜਿਕ ਆਧਾਰ 'ਤੇ ਮਦਦ ਅਤੇ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਤੁਸੀਂ ਮੇਰੇ ਧਰਮਸ਼ਾਲਾ ਦੇ ਰੱਕਰ ਇਲਾਕੇ ਸਥਿਤ ਘਰ ਨੂੰ ਸਵੀਕਾਰ ਕਰੋ ਅਤੇ ਇਸ ਦੀ ਵਰਤੋਂ ਕੋਵਿਡ-19 ਮਰੀਜ਼ ਦੇਖਭਾਲ ਕੇਂਦਰ ਜਾਂ ਏਕਾਂਤਵਾਸ ਕੇਂਦਰ ਦੇ ਰੂਪ 'ਚ ਕਰੋ।'' ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੇ ਘਰ 50 ਕੋਵਿਡ 19 ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ ਅਤੇ ਇਸ ਉਦੇਸ਼ ਲਈ 10 ਦਿਨ 'ਚ ਕੰਪਲੈਕਸ ਨੂੰ ਤਿਆਰ ਕੀਤ ਜਾ ਸਕਦਾ ਹੈ। ਪ੍ਰਸਤਾਵ 'ਤੇ ਪ੍ਰਜਾਪਤੀ ਨੇ ਕਿਹਾ,''ਅਸੀਂ ਸੁਧੀਰ ਸ਼ਰਮਾ ਦੇ ਪ੍ਰਸਤਾਵ ਦੀ ਜ਼ਰੂਰਤ ਪੈਣ 'ਤੇ ਮੁਲਾਂਕਣ ਕਰਾਂਗੇ।