ਪ੍ਰਧਾਨ ਮੰਤਰੀ ਵੱਲੋਂ ਨੇਤਨਯਾਹੂ ਦੀ ਸ਼ਲਾਘਾ ਕਰਨੀ ਸ਼ਰਮਨਾਕ : ਕਾਂਗਰਸ

Thursday, Oct 09, 2025 - 08:23 PM (IST)

ਪ੍ਰਧਾਨ ਮੰਤਰੀ ਵੱਲੋਂ ਨੇਤਨਯਾਹੂ ਦੀ ਸ਼ਲਾਘਾ ਕਰਨੀ ਸ਼ਰਮਨਾਕ : ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਗਾਜ਼ਾ ਦੇ ਤਾਜ਼ਾ ਘਟਨਾਕ੍ਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸ਼ਲਾਘਾ ਕਰਨੀ ਸ਼ਰਮਨਾਕ ਹੈ ਕਿਉਂਕਿ ਨੇਤਨਯਾਹੂ ਗਾਜ਼ਾ ’ਚ ‘ਕਤਲੇਆਮ’ ਲਈ ਜ਼ਿੰਮੇਵਾਰ ਹਨ।

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਇਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਫਿਲਸਤੀਨੀ ਰਾਸ਼ਟਰ ਦੇ ਭਵਿੱਖ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਚੁੱਪ ਧਾਰੀ ਹੋਈ ਹੈ, ਜਦਕਿ ਭਾਰਤ ਨੇ ਸਾਲ 1988 ਵਿਚ ਹੀ ਇਸ ਨੂੰ ਮਾਨਤਾ ਦੇ ਦਿੱਤੀ ਸੀ ਅਤੇ ਹੁਣ ਤੱਕ 150 ਤੋਂ ਵੱਧ ਦੇਸ਼ ਮਾਨਤਾ ਦੇ ਚੁੱਕੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਏਸ਼ੀਆ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ’ਤੇ ਹੋਏ ਸਮਝੌਤੇ ਦਾ ਵੀਰਵਾਰ ਨੂੰ ਸਵਾਗਤ ਕੀਤਾ ਜਿਸ ਤਹਿਤ ਇਜ਼ਰਾਈਲ ਅਤੇ ਹਮਾਸ ਨੇ ਗਾਜ਼ਾ ਵਿਚ ਲੜਾਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੋਦੀ ਨੇ ਕਿਹਾ ਕਿ ਇਹ ਸਮਝੌਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮਜ਼ਬੂਤ ​​ਅਗਵਾਈ ਦਾ ਵੀ ਪ੍ਰਤੀਬਿੰਬ ਹੈ।


author

Rakesh

Content Editor

Related News